Tootan wala khooh / ਤੂਤਾਂ ਵਾਲਾ ਖੂਹ

275.00

ਧੰਨੇ ਸ਼ਾਹ ਦੀਆਂ ‘ਤੂਤਾਂ ਵਾਲਾ ਖੂਹ’ ਹਥਿਆਉਣ ਦੀਆਂ ਲੂੰਬੜ ਚਾਲਾਂ ਇਕ ਸੋਲਾਂ ਸਤਾਰਾਂ ਸਾਲ ਦੇ ਵਿਦਿਆਰਥੀਆਂ ਦੀਆਂ ਅੱਖਾਂ ਖੋਹਲਣ ਲਈ ਬਹੁਤ ਕਾਰਗਰ ਸਿੱਧ ਹੁੰਦੀਆਂ ਸਨ। ਇਸ ਨਾਲ ਉਹਨਾਂ ਦਾ ਨਜ਼ਰੀਆ ਬਦਲਦਾ। ਸੱਜਣ ਸਿੰਘ ਅਤੇ ਇਲਮਦੀਨ ਦੀ ਜਿਗਰੀ ਦੋਸਤੀ ਕਿਵੇਂ ਦੁਸ਼ਮਣੀ ਚ ਬਦਲੀ ਤੇ ਇਸ ਪਿੱਛੇ ਕਿਹੜੀ ਤਾਕਤ ਕੰਮ ਕਰਦੀ ਸੀ, ਇਕ ਭਾਈਚਾਰਕ ਏਕਤਾ ਨੂੰ ਤੋੜਨ ਵਾਲੀਆਂ ਗੱਲਾਂ ਦਾ ਪਰਦਾ ਫਾਸ਼ ਕਰਦੀ ਜਾਪਦੀ ਸੀ ਅਤੇ ਕਿਵੇਂ ਲੱਖਾ ਸਿੰਘ ਵਰਗੇ ਸਰਮਾਏਦਾਰ ਇਕ ਗਰੀਬ ਕਿਸਾਨ ਨੱਥਾ ਸਿੱਘ ਦੀ ਜਮੀਨ ਤੇ ਅੱਖ ਰੱਖਦਾ ਹੋਇਆ ਉਸਨੂੰ ਸੁੱਖੀਂ ਸਾਂਦੀ ਵਸਦੇ ਨੂੰ ਕਰਜੇ ਥੱਲੇ ਦੱਬ ਕੇ ਉਸਦੀ ਕਮਾਈ ਨਿਚੋੜਦਾ ਹੈ ਦਾ ਬਾਖੂਬੀ ਪਤਾ ਲੱਗਦਾ ਹੈ।

Description

Tootan wala khooh / ਤੂਤਾਂ ਵਾਲਾ ਖੂਹ

Author : ਸੋਹਣ ਸਿੰਘ ਸੀਤਲ

‘ਤੂਤਾਂ ਵਾਲਾ ਖੂਹ’ ਸੋਹਣ ਸਿੰਘ ਸੀਤਲ ਦਾ ਲਿਖਿਆ ਉਹ ਨਾਵਲ ਹੈ, ਜਿਸਨੂੰ ਸਭ ਤੋਂ ਵੱਧ ਸਮਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਦੇ ਸਲੇਬਸ ਵਿੱਚ ਨਾਵਲ ਵਜੋਂ ਲੱਗੇ ਰਹਿਣ ਦਾ ਮਾਣ ਹਾਸਲ ਹੈ। ਵੱਖਰੇ ਵੱਖਰੇ ਹਾਲਾਤਾਂ ਮਸਲਨ ਆਰਥਿਕ, ਧਾਰਮਿਕ, ਰਾਜਨੀਤਿਕ ਅਤੇ ਦੇਸ਼ ਦੀ ਵੰਡ ਨਾਲ ਜੁੜੀਆਂ ਕੜੀਆਂ ਇਸਦੇ ਪਰਭਾਵਾਂ ਬਾਰੇ ਬਾਤ ਪਾਉਂਦਾ ਹੈ ਅਤੇ ਨਾਲ ਹੀ ਕਿਸ ਤਰਾਂ ਕਿਸਾਨੀ ਨੂੰ ਖਤਮ ਕਰਨ ਅਤੇ ਉਸਦੇ ਆਰਥਿਕ ਸਰੋਤਾਂ ਨੂੰ ਲੁੱਟਣ ਲਈ ਵਪਾਰੀ ਤਬਕਾ ਕਿਸ ਕਿਸ ਤਰੀਕੇ ਨਾਲ ਹੱਥਕੰਡੇ ਅਪਣਾਉਣ ਦੇ ਵਿਸ਼ਾਲ ਵਿਸ਼ੇ ਦਾ ਬਾਰੀਕੀ ਨਾਲ ਵਰਣਨ ਹੈ।ਇਸ ਨਾਵਲ ਦੇ ਇਕ ਅਹਿਮ ਪਾਤਰ ਬਾਬਾ ਅਕਾਲੀ ਦੇ ਦੇਸ਼ ਦੀ ਅਜ਼ਾਦੀ, ਅੰਗਰੇਜ਼ਾਂ ਦੀਆਂ ਲੋਕ ਮਾਰੂ ਨੀਤੀਆਂ ਬਾਰੇ ਬੱਚਿਆਂ ਅਤੇ ਸੱਥ ਵਿੱਚ ਆਮ ਲੋਕਾਂ ਨੂੰ ਦਿੱਤੀ ਜਾਣਕਾਰੀ ਅਸਿੱਧੇ ਤਰੀਕੇ ਨਾਲ ਇਸ ਨਾਵਲ ਨੂੰ ਪੜੵਨ ਵਾਲੇ ਬਾਲ ਮਨਾਂ ਤੇ ਪ੍ਰਭਾਵ ਪਾਉਂਦੀ ਸੀ ਜੋ ਕਿ ਉਨਾਂ ਦੀ ਬੁੱਧੀ ਨੂੰ ਤੀਖਣ ਕਰਨ ਵਿੱਚ ਯੋਗਦਾਨ ਪਾਉਂਦੀ। ਧੰਨੇ ਸ਼ਾਹ ਦੀਆਂ ‘ਤੂਤਾਂ ਵਾਲਾ ਖੂਹ’ ਹਥਿਆਉਣ ਦੀਆਂ ਲੂੰਬੜ ਚਾਲਾਂ ਇਕ ਸੋਲਾਂ ਸਤਾਰਾਂ ਸਾਲ ਦੇ ਵਿਦਿਆਰਥੀਆਂ ਦੀਆਂ ਅੱਖਾਂ ਖੋਹਲਣ ਲਈ ਬਹੁਤ ਕਾਰਗਰ ਸਿੱਧ ਹੁੰਦੀਆਂ ਸਨ। ਇਸ ਨਾਲ ਉਹਨਾਂ ਦਾ ਨਜ਼ਰੀਆ ਬਦਲਦਾ। ਸੱਜਣ ਸਿੰਘ ਅਤੇ ਇਲਮਦੀਨ ਦੀ ਜਿਗਰੀ ਦੋਸਤੀ ਕਿਵੇਂ ਦੁਸ਼ਮਣੀ ਚ ਬਦਲੀ ਤੇ ਇਸ ਪਿੱਛੇ ਕਿਹੜੀ ਤਾਕਤ ਕੰਮ ਕਰਦੀ ਸੀ, ਇਕ ਭਾਈਚਾਰਕ ਏਕਤਾ ਨੂੰ ਤੋੜਨ ਵਾਲੀਆਂ ਗੱਲਾਂ ਦਾ ਪਰਦਾ ਫਾਸ਼ ਕਰਦੀ ਜਾਪਦੀ ਸੀ ਅਤੇ ਕਿਵੇਂ ਲੱਖਾ ਸਿੰਘ ਵਰਗੇ ਸਰਮਾਏਦਾਰ ਇਕ ਗਰੀਬ ਕਿਸਾਨ ਨੱਥਾ ਸਿੱਘ ਦੀ ਜਮੀਨ ਤੇ ਅੱਖ ਰੱਖਦਾ ਹੋਇਆ ਉਸਨੂੰ ਸੁੱਖੀਂ ਸਾਂਦੀ ਵਸਦੇ ਨੂੰ ਕਰਜੇ ਥੱਲੇ ਦੱਬ ਕੇ ਉਸਦੀ ਕਮਾਈ ਨਿਚੋੜਦਾ ਹੈ ਦਾ ਬਾਖੂਬੀ ਪਤਾ ਲੱਗਦਾ ਹੈ।
ਸਾਡਾ ਦੁਖਾਂਤ ਹੈ ਕਿ ਨਾਵਲ ਦੀ ਕਹਾਣੀ ਪਝੱਤਰ ਅੱਸੀ ਸਾਲ ਪੁਰਾਣੀ ਕਹਾਣੀ ਨੂੰ ਲੈ ਕੇ ਤਕਰੀਬਨ ਪੰਜ ਦਹਾਕੇ ਪਹਿਲਾਂ ਲਿਖਿਆ ਗਏ ਇਸ ਨਾਵਲ ਦੇ ਪਾਤਰ ਅੱਜ ਵੀ ਜਿਉਂਦੇ ਸਾਡੇ ਸਮਾਜ ਵਿੱਚ ਵਿਚਰ ਰਹੇ ਹਨ।ਉਸੇ ਤਰਾਂ ਧੰਨੇ ਸ਼ਾਹ ਵਰਗਾ ਵਪਾਰੀ ਤਬਕਾ ਲੋਕਾਂ ਦੀ ਖੁਸ਼ਹਾਲੀ ਤੇ ਨਜ਼ਰਾਂ ਟਿਕਾਈ ਬੈਠਾ ਉਨਾਂ ਦੇ ਸਾਰੇ ਸਰੋਤਾਂ ਦੀ ਲੁੱਟ ਕਰ ਰਿਹਾ ਹੈ, ਇਸ ਵਿੱਚ ਹਜ਼ਾਰਾਂ ਲੱਖਾ ਸਿੱਘ ਵਰਗੇ ਸਰਮਾਏਦਾਰ ਇਸ ਤਬਕੇ ਦੀ ਲੁੱਟ ਵਿੱਚ ਆਪਣੀ ਸਹਾਇਤਾ ਕਰ ਰਹੇ ਹਨ ਅਤੇ ਇਲਮ ਦੀਨ, ਸੱਜਣ ਸਿੱਘ ਅਤੇ ਨੱਥਾ ਸਿੱਘ ਵਰਗੇ ਲੱਖਾਂ ਗਰੀਬ ਲੋਕ ਮਜ਼ਦੂਰ ਉਨਾਂ ਦੀ ਲੁੱਟ ਦਾ ਸ਼ਿਕਾਰ ਹੋ ਰਹੇ ਹਨ।
ਭੁਪਿੰਦਰ ਸਿੰਘ ਬਰਗਾੜੀ

Reviews

There are no reviews yet.

Be the first to review “Tootan wala khooh / ਤੂਤਾਂ ਵਾਲਾ ਖੂਹ”

Your email address will not be published. Required fields are marked *