Description
Sachi Sakhi / ਸਾਚੀ ਸਾਖੀ
Author : ਭਾਈ ਸਾਹਿਬ ਸਿਰਦਾਰ ਕਪੂਰ ਸਿੰਘ / Bhai Sahib Sirdar Kapoor Singh
ਸਿਰਦਾਰ ਕਪੂਰ ਸਿੰਘ ਜੀ ਦੀ ਸਾਚੀ ਸਾਖੀ ਦੀ ਇਹ ਵਾਰਤਾ ਅਗਸਤ 1932 ਵਿੱਚ ਬਰਤਾਨੀਆ ਸਰਕਾਰ ਵੱਲੋਂ ਦੇਸ਼ ਦੇ ਰਾਜਸੀ ਹੱਲ ਲਈ ਦਿੱਤੇ ਗਏ ‘ਕਮਿਊਨਲ ਅਵਾਰਡ’ ਦੀ ਕਹਾਣੀ ਨਹੀਂ ਸਗੋਂ ਹਿੰਦੁਸਤਾਨ ਦੇ ਵੱਖ-ਵੱਖ ਧਾਰਮਿਕ ਫਿਰਕਿਆਂ ਵਿੱਚ ਖਿੱਚੋਤਾਨ ਅਤੇ ਉਹਨਾਂ ਦੀਆਂ ਵੱਖੋ ਵੱਖਰੀਆਂ ਰਾਜਸੀ ਮੰਗਾਂ ਦੇ ਪਿਛੋਕੜ ਪੁਰ ਭੀ ਚੋਖਾ ਚਾਨਣਾ ਪਾਉਂਦੀ ਹੈ ਤੇ ਉੱਤਰੀ ਹਿੰਦੁਸਤਾਨ ਵਿੱਚ ਮੁਸਲਮਾਨਾਂ ਦੇ ਨਕਸ਼ਬੰਦੀ ਫਿਰਕੇ ਵੱਲੋਂ ਗੈਰ ਮੁਸਲਮਾਨਾਂ ਵਿਰੁੱਧ ਫੈਲਾਈ ਤੇ ਭੜਕਾਈ ਗਈ ਨਫਰਤ ਦੀ ਅੱਗ ਵੱਲ ਵੀ ਇਸ਼ਾਰਾ ਕਰਦੀ ਹੈ ।ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਦਾ ਮੁੱਖ ਕਾਰਨ ਸੀ। ਜਿਨਾਂ ਨੇ ਸਿੱਖਾਂ ਤੇ ਮੁਸਲਮਾਨਾਂ ਵਿੱਚ ਬਾਅਦ ਵਿੱਚ ਹੋਈਆਂ ਰਾਜਸੀ ਟੱਕਰਾਂ ਦਾ ਮੁੱਢ ਬੱਧਾ।- ਡਾਕਟਰ ਗੰਡਾ ਸਿੰਘ






Reviews
There are no reviews yet.