Description
Raat Baki Hai / ਰਾਤ ਬਾਕੀ ਹੈ
ਜਸਵੰਤ ਕੰਵਲ
‘ ਰਾਤ ਬਾਕੀ ਹੈ ‘ ਨਾਵਲ ਦੀ ਕਹਾਣੀ ਚਰਨ ਤੇ ਰਾਜ ਦੇ ਪਿਆਰ ਤੋਂ ਸ਼ੁਰੂ ਹੁੰਦੀ ਹੈ। ਰਾਜ ਇੱਕ ਅਮੀਰ ਡਾਕਟਰ ਦੀ ਧੀ ਹੈ ਤੇ ਚਰਨ ਸਧਾਰਨ ਕਿਸਾਨੀ ਪਰਿਵਾਰ ਦਾ ਜੰਮਪਲ ,ਆਰਥਿਕ ਊਚ ਨੀਚ ਤੇ ਸ਼੍ਰੇਣੀ ਵਿਤਕਰਾ ਵਿਚਾਲੇ ਆ ਖੜੋਉਂਦਾ ਹੈ। ਰਾਜ ਬੜੀ ਸਿਆਣੀ ਤੇ ਦਲੇਰ ਕੁੜੀ ਹੈ ਜੋ ਚਰਨ ਦੇ ਸਿਧਾਂਤਿਕ ਚੱਕਰਾਂ ਨਾਲ ਸਹਿਮਤ ਨਾ ਹੁੰਦੀ ਹੋਈ ਵੀ ਉਸਦੇ ਪਿਆਰ ਵਿੱਚ ਹਰ ਕੁਰਬਾਨੀ ਦੇਣ ਨੂੰ ਤਿਆਰ ਹੈ। ਪਰ ਇੱਥੇ ਚਰਨ ਦੇ ਪਿਆਰ ਦਾ ਇੱਕ ਹੋਰ ਪੱਖ ਵੀ ਸਾਹਮਣੇ ਆਉਂਦਾ ਹੈ ਕਿ ਉਹ ਰਾਜ ਨੂੰ ਭਜਾ ਕੇ ਲਿਜਾਣਾ ਨਹੀਂ ਚਾਹੁੰਦਾ ਇਸ ਲਈ ਇਸ ਨਾਲ ਪਾਰਟੀ ਦੀ ਬਦਨਾਮੀ ਸਮਝਦਾ ਹੈ ਇਨਕਲਾਬੀ ਚਰਨ ਤੇ ਉਸਦੀ ਪ੍ਰੇਮਿਕਾ ਰਾਜ ਦੇ ਇੱਕ ਦੂਜੇ ਨਾਲ ਜੁੜਦੇ ਤਾਂ ਹੋਰ ਗੱਲਾਂ ਦੇ ਨਾਲ ਨਾਲ ਇਸ ਦਾ ਵੱਡਾ ਜਿੰਮੇਵਾਰ ਚਰਨ ਦਾ ਵਿਅਕਤੀਗਤ ਕਿਰਦਾਰ ਹੈ ਉਹ ਰਾਜ ਨੂੰ ਆਪਣੇ ਮਾਪਿਆਂ ਨੂੰ ਮਨਾਉਣ ਲਈ ਆਖਦਾ ਰਾਜ ਦੇ ਮਾਪੇ ਕਿਉਂ ਮੰਨਦੇ ਰਾਜ ਨੂੰ ਆਪਣੀ ਵਿਅਕਤੀਗਤ ਭਾਵਨਾ ਨੂੰ ਇਸ ਲਈ ਕੁਰਬਾਨ ਕਰਨਾ ਪੈਂਦਾ ਹੈ ਕਿਉਂਕਿ ਇਹ ਗੱਲ ਕੰਬਲ ਨੂੰ ਮਨਜ਼ੂਰ ਨਹੀਂ ਤੇ ਜਦੋਂ ਰਾਜ ਆਖਦੀ ਹੈ ਕਿ ਮੈਂ ਤੇਰੇ ਇਨਕਲਾਬ ਦਾ ਰੋੜਾ ਨਹੀਂ ਬਣਾਗੀ ਤਾਂ ਚਰਨ ਦੇ ਸ਼ਬਦ ਰਾਜ ਇਉ ਨਾ ਆਖ ਤੋ ਅੱਗੇ ਉਹ ਚੁੱਪ ਕਰ ਜਾਂਦਾ ਇਸ ਫੈਸਲੇ ਦੀ ਘੜੀ ਨੂੰ ਕੰਬਲ ਨੇ ਟਾਲ ਦਿੱਤਾ ਕਾਰਨ ਸਪਸ਼ਟ ਹੈ ਕਿ ਕਮਲ ਨੂੰ ਡਰ ਹੈ ਕਿ ਉਸਦਾ ਇਨਕਲਾਬੀ ਨਾਇਕ ਪਤਾ ਨਹੀਂ ਇਨਕਲਾਬੀ ਰਹਿੰਦਾ ਵੀ ਕਿ ਨਹੀਂ- ਪਰਮਿੰਦਰ ਪਾਲ ਸਿੰਘ






Reviews
There are no reviews yet.