Description
Pooranmashi / ਪੂਰਨਮਾਸ਼ੀ
ਜਸਵੰਤ ਸਿੰਘ ਕੰਵਲ
ਨਾਵਲ ਦਾ ਨਾਇਕ ਰੂਪ ਅੰਤਾਂ ਦਾ ਸੋਹਣਾ ਹੈ। ਉਸ ਦੀ ਪਹਿਲੀ ਪਤਨੀ ਨਾਲ ਉਸ ਦਾ ਤਲਾਕ ਹੋ ਗਿਆ ਹੈ ਤੇ ਉਹ ਹੁਣ ਪੇਕੇ ਰਹਿੰਦੀ ਹੈ। ਰੂਪ ਦੀ ਜਿਸਮਾਨੀ ਲੋੜਾਂ ਦੀ ਪੂਰਤੀ ਉਸ ਦੀ ਸ਼ਰੀਕ ਵਿੱਚ ਭਾਬੀ ਲੱਗਦੀ ਬਚਨੋ ਕਰਦੀ ਹੈ। ਇੱਕ ਵਾਰ ਨਾਨਕੇ ਪਿੰਡ ਮੇਲੇ ਗਿਆਂ ਉਸ ਦੀਆਂ ਅੱਖਾਂ ਚੰਨੋ ਨਾਂ ਦੀ ਕੁੜੀ ਨਾਲ ਲੜ ਜਾਂਦੀਆਂ ਹਨ। ਚੰਨੋ ਵੀ ਉਸਨੂੰ ਪਿਆਰ ਕਰਨ ਲੱਗਦੀ ਹੈ ਤੇ ਦੋਵੇਂ ਚੋਰੀ ਚੋਰੀ ਮਿਲਣ ਲੱਗਦੇ ਹਨ। ਰੂਪ ਚੰਨੋ ਦੇ ਪਿੰਡ ਰਹਿੰਦੀ ਆਪਣੀ ਇੱਕ ਦੂਰ ਦੀ ਤਾਈ ਸੰਤੀ ਨਾਲ ਜਮੀਨ ਵਿੱਚ ਹਿੱਸਾ ਪਾ ਵਾਹੀ ਕਰਨ ਲੱਗਦਾ ਹੈ। ਅਜਿਹਾ ਕਰਨ ਨਾਲ ਉਸ ਦਾ ਚੰਨੋ ਦੇ ਪਿੰਡ ਜਾਣਾ ਆਮ ਹੋ ਜਾਂਦਾ ਹੈ। ਚੰਨੋ ਤੇ ਰੂਪ ਦਾ ਰਿਸ਼ਤਾ ਪੱਕਾ ਹੋ ਜਾਂਦਾ ਹੈ। ਸੰਤੀ ਦਾ ਆਪਣੇ ਦਿਓਰ ਜਿਓਣੇ ਨਾਲ ਜਮੀਨੀ ਝਗੜਾ ਹੈ। ਜਦ ਬਚਨੋ ਨੂੰ ਰੂਪ ਦੇ ਮੰਗਣੇ ਬਾਰੇ ਪਤਾ ਲੱਗਦਾ ਹੈ ਤਾਂ ਉਹ ਸੜ-ਬੁਝ ਜਾਂਦੀ ਹੈ ਤੇ ਉਹ ਰੂਪ ਤੋਂ ਬਦਲਾ ਲੈਣ ਦੀ ਸੋਚਦੀ ਹੈ। ਸੰਤੀ ਦੀ ਜਮੀਨ ਵਾਹੁਣ ਕਾਰਨ ਰੂਪ ਦਾ ਜਿਓਣੇ ਨਾਲ ਵੀ ਵੈਰ ਪੈ ਗਿਆ ਹੈ। ਬਚਨੋ ਦਾ ਜਿਓਣੇ ਨਾਲ ਕਿਸੇ ਸਮੇਂ ਪ੍ਰੇਮ ਸਬੰਧ ਸੀ ਜੋ ਕਿਸੇ ਕਾਰਨ ਅੱਗੇ ਨਾ ਵਧ ਸਕਿਆ| ਬਚਨੋ ਜਿਓਣੇ ਨੂੰ ਭੜਕਾ ਕੀ ਉਸਨੂੰ ਚੰਨੋ ਦੇ ਘਰ ਰੂਪ ਦੇ ਖਿਲਾਫ਼ ਚੁਗਲੀ ਕਰਨ ਲਈ ਘੱਲ ਦਿੱਤੀ ਜਾਂਦੀ ਹੈ। ਚੰਨੋ ਤੇ ਰੂਪ ਦਾ ਰਿਸ਼ਤਾ ਟੁੱਟ ਜਾਂਦਾ ਹੈ। ਰੂਪ ਪ੍ਰਸਿੰਨੀ ਨਾਂ ਦੀ ਕੁੜੀ ਨਾਲ ਵਿਆਹ ਕਰਾਉਂਦਾ ਹੈ ਤੇ ਚੰਨੋ ਕਰਮੇ ਨਾਂ ਦੇ ਰੰਗਰੂਟ ਨਾਲ ਵਿਆਹੀ ਜਾਂਦੀ ਹੈ। ਸਾਲ ਕੁ ਮਗਰੋਂ ਰੂਪ ਦੇ ਮੁੰਡਾ ਹੁੰਦਾ ਹੈ ਤੇ ਚੰਨੋ ਦੇ ਘਰ ਇੱਕ ਕੁੜੀ ਜੰਮਦੀ ਹੈ। ਰੂਪ ਅਤੇ ਚੰਨੋ ਉਹਨਾਂ ਦਾ ਰਿਸ਼ਤਾ ਕਰਾ ਆਪਣੀਆਂ ਦੱਬੀਆਂ ਖਵਾਹਿਸ਼ਾਂ ਨੂੰ ਪੂਰੇ ਹੁੰਦੇ ਵੇਖਦੇ ਹਨ।






Reviews
There are no reviews yet.