Nangi Dhup / ਨੰਗੀ ਧੁੱਪ

₹300.00

ਬਲਵੰਤ ਗਾਰਗੀ
ਜਦੋਂ ਮੈਂ ਜੀਨੀ ਨੂੰ ਸਿਆਟਲ ਵਿੱਚ ਮਿਲਿਆ, ਉਸ ਵੇਲੇ ਮੇਰੇ ਤਿੰਨ ਇਸ਼ਕ ਚੱਲ ਰਹੇ ਸਨ। ਤਿੰਨੇ ਕੁੜੀਆਂ ਪਿਆਰ ਵਿੱਚ ਡੁੱਬੀਆਂ ਹੋਈਆਂ ਸਨ। ਤਿੰਨੇ ਵਫ਼ਾਦਾਰ, ਤਿੰਨੇ ਵੇਗ?ਮੱਤੀਆਂ, ਤਿੰਨੇ ਕੌਲ?ਕਰਾਰ ਦੀਆਂ ਪੂਰੀਆਂ। ਮੈਂ ਪ੍ਰੇਸ਼ਾਨ ਸਾਂ ਕਿ ਕਿਸ ਨਾਲ ਵਿਆਹ ਕਰਾਂ? ਕਿਸ ਨੂੰ ਲਾਰਾ ਲਾਵਾਂ? ਕਿਸ ਨੂੰ ਧੋਖਾ ਦੇਵਾਂ?ਮੈਂ ਯੂਨੀਵਰਸਿਟੀ ਆਫ਼ ਵਾਸ਼ਿੰਗਟਨ ਵਿੱਚ ਭਾਰਤੀ ਨਾਟਕ ਪੜ੍ਹਾ ਰਿਹਾ ਸਾਂ।

Description

Nangi Dhup / ਨੰਗੀ ਧੁੱਪ

ਬਲਵੰਤ ਗਾਰਗੀ
ਜਦੋਂ ਮੈਂ ਜੀਨੀ ਨੂੰ ਸਿਆਟਲ ਵਿੱਚ ਮਿਲਿਆ, ਉਸ ਵੇਲੇ ਮੇਰੇ ਤਿੰਨ ਇਸ਼ਕ ਚੱਲ ਰਹੇ ਸਨ। ਤਿੰਨੇ ਕੁੜੀਆਂ ਪਿਆਰ ਵਿੱਚ ਡੁੱਬੀਆਂ ਹੋਈਆਂ ਸਨ। ਤਿੰਨੇ ਵਫ਼ਾਦਾਰ, ਤਿੰਨੇ ਵੇਗ?ਮੱਤੀਆਂ, ਤਿੰਨੇ ਕੌਲ?ਕਰਾਰ ਦੀਆਂ ਪੂਰੀਆਂ। ਮੈਂ ਪ੍ਰੇਸ਼ਾਨ ਸਾਂ ਕਿ ਕਿਸ ਨਾਲ ਵਿਆਹ ਕਰਾਂ? ਕਿਸ ਨੂੰ ਲਾਰਾ ਲਾਵਾਂ? ਕਿਸ ਨੂੰ ਧੋਖਾ ਦੇਵਾਂ?ਮੈਂ ਯੂਨੀਵਰਸਿਟੀ ਆਫ਼ ਵਾਸ਼ਿੰਗਟਨ ਵਿੱਚ ਭਾਰਤੀ ਨਾਟਕ ਪੜ੍ਹਾ ਰਿਹਾ ਸਾਂ। ਸ਼ਾਮ ਨੂੰ ਮੈਂ ਇੱਕ ਵਿਸ਼ੇਸ਼ ਕਲਾਸ ਪੰਜਾਬੀ ਸਭਿਆਚਾਰ ਬਾਰੇ ਸ਼ੁਰੂ ਕੀਤੀ ਜੋ ਹਫ਼ਤੇ ਵਿੱਚ ਤਿੰਨ ਵਾਰ ਜੁੜਦੀ ਸੀ। ਦਰਅਸਲ ਇਹ ਕਲਾਸ ਉੱਨੀ ਸਾਲ ਦੀ ਕੁੜੀ ਮਾਰਸ਼ਾ ਨੇ ਖਾਸ ਤੌਰ ਤੇ ਮੈਨੂੰ ਆਖ ਕੇ ਲਗਵਾਈ ਸੀ। ਮਾਰਸ਼ਾ ਆਪਣੇ ਜਾਬਰ ਬਾਪ ਤੋਂ ਤੰਗ ਸੀ ਤੇ ਸ਼ਾਮ ਮੇਰੇ ਨਾਲ ਬਿਤਾਉਣਾ ਚਾਹੁੰਦੀ ਸੀ।

ਜੀਨੀ ਨੇ ਇਸ਼ਤਿਹਾਰ ਪੜ੍ਹਿਆ ਤੇ ਉਹ ਵੀ ਇਸ ਕਲਾਸ ਵਿੱਚ ਦਾਖ਼ਲ ਹੋ ਗਈ। ਉਹ ਯੂਨੀਵਰਸਿਟੀ ਦੇ ਇੱਕ ਵਿਭਾਗ ਵਿੱਚ ਕੰਮ ਕਰ ਰਹੀ ਸੀ।

ਇੱਕ ਦਿਨ ਮਾਰਸ਼ਾ ਕਲਾਸ ਵਿੱਚ ਨਾ ਆਈ। ਮੈਂ ਆਪਣੇ ਘਰ ਵਾਪਿਸ ਆਉਂਦਿਆਂ ਜੀਨੀ ਨੂੰ ਆਪਣੀ ਕਾਰ ਵਿੱਚ ਲਿਫ਼ਟ ਦਿੱਤੀ। ਉਸ ਨੇ ਮੇਰਾ ਸ਼ੁਕਰੀਆ ਅਦਾ ਕੀਤਾ ਤੇ ਇੱਕ ਮਿੰਟ ਰੁਕਣ ਲਈ ਆਖਿਆ। ਉਹ ਦੌੜ ਕੇ ਆਪਣੇ ਅਪਾਰਟਮੈਂਟ ਵਿੱਚ ਗਈ ਜੋ ਇੱਕ ਵੀਰਾਨ ਬਾਗ ਵਿੱਚ ਸੀ ਤੇ ਛੇਤੀ ਹੀ ਇੱਕ ਨਿੱਕਾ ਜਿਹਾ ਪੈਕਟ ਲੈ ਕੇ ਮੁੜੀ। ਬੋਲੀ, ”ਲਉ, ਇਹ ਘਰ ਦਾ ਬਣਾਇਆ ਕੇਕ ਹੈ। ਮੈਂ ਬਣਾਇਆ ਸੀ। ਤੁਹਾਨੂੰ ਬਾਜ਼ਾਰੀ ਕੇਕ ਨਹੀਂ ਖਾਣੇ ਚਾਹੀਦੇ।” ਇਹ ਆਖ ਕੇ ਉਹ ਚਲੀ ਗਈ।

ਇੱਕ ਦਿਨ ਉਹ ਮੇਰੇ ਅਪਾਰਟਮੈਂਟ ਵਿੱਚ ਆਈ ਤੇ ਮੇਰੇ ਅਣਧੋਤੇ ਕੱਪੜਿਆਂ ਦੀ ਗੰਢੜੀ ਬੰਨ੍ਹ ਕੇ ਲੈ ਗਈ। ਦੂਜੇ ਦਿਨ ਉਹ ਕੱਪੜਿਆਂ ਨੂੰ ਮਸ਼ੀਨ ਵਿੱਚ ਧੋ ਕੇ ਤੇ ਚੰਗੀ ਤਰ੍ਹਾਂ ਪ੍ਰੈੱਸ ਕਰਕੇ ਲੈ ਆਈ। ਜਦੋਂ ਜਾਣ ਲਗੀ ਤਾਂ ਮੈਂ ਪੁੱਛਿਆ, ”ਮੈਂ ਤੈਨੂੰ ਛੱਡ ਆਵਾਂ?”

ਉਹ ਬੋਲੀ, ”ਨਹੀਂ, ਮੈਨੂੰ ਪੈਦਲ ਚਲਣਾ ਬਹੁਤ ਚੰਗਾ ਲਗਦਾ ਹੈ।”

ਜੀਨੀ ਨੂੰ ਪੈਦਲ ਸੈਰ ਕਰਨ ਦਾ ਸ਼ੌਕ ਸੀ। ਉਸ ਦੀਆਂ ਲੱਤਾਂ ਲੰਮੀਆਂ ਤੇ ਚਾਲ ਵਿੱਚ ਤੇਜ਼ ਤੇ ਲਚਕ ਸੀ। ਉਹ ਚਾਹੁੰਦੀ ਸੀ ਕਿ ਨਿਊਯਾਰਕ ਵਿੱਚ ਜਾ ਕੇ ਸ਼ਿਕਾਰੀ ਕੁੱਤਿਆਂ ਨੂੰ ਸੈਰ ਕਰਾਉਣ ਦਾ ਕੰਮ ਕਰੇ। ਤਨਖਾਹ ਤਿੰਨ ਡਾਲਰ ਫ਼ੀ ਘੰਟਾ। ਇਸ ਦੇ ਨਾਲ ਹੀ ਚਮੜੇ ਦਾ ਪਤਲਾ ਖ਼ੂਬਸੂਰਤ ਕੋਟ, ਲੰਮੀਆਂ ਖ਼ੂਬਸੂਰਤ ਸਿਆਹ ਜੁਰਾਬਾਂ, ਮੇਮਣੇ ਦੀ ਖੱਲ ਦੇ ਉੱਚੇ ਕਾਲੇ ਬੂਟ ਮਿਲਦੇ। ਉਹ ਇਹਨਾਂ ਸ਼ਿਕਾਰੀ ਪਾਲਤੂ ਕੁੱਤਿਆਂ ਨੂੰ ਸੈਰ ਕਰਾਉਣ ਲੈ ਜਾਣ ਬਾਰੇ ਸੋਚਦੀ। ਅਮੀਰ ਆਦਮੀਆਂ ਦੇ ਘਰਾਂ ਵਿੱਚ ਡੱਕੇ ਹੋਏ ਅਲਸੇਸ਼ੀਅਨ ਤੇ ਬੁਲਡਾਗਾਂ ਨੂੰ ਬਾਹਰ ਕੌਣ ਲਿਜਾਂਦਾ? ਅਮੀਰਾਂ ਨੂੰ ਇਤਨੀ ਵਿਹਲ ਕਿਥੇ, ਉਹ ਇਹਨਾਂ ਖੌਫ਼ਨਾਕ ਕੁੱਤਿਆਂ ਨੂੰ ਸੰਗਲੀ ਨਾਲ ਬੰਨ੍ਹੀ ਬੇਧੜਕ ਨਿਊਯਾਰਕ ਦੀਆਂ ਸੜਕਾਂ ਉੱਤੇ ਸੈਰ ਕਰਾਉਣ ਦੇ ਖ਼ਾਬ ਲੈਂਦੀ। ਇਸ ਤਰ੍ਹਾਂ ਇਹ ਕੁੱਤੇ ਉਸ ਦੀ ਰਾਖੀ ਵੀ ਕਰ ਸਕਦੇ ਸਨ। ਕਿਸੇ ਗੁੰਡੇ ਦੀ ਮਜਾਲ ਕਿ ਉਸ ਨੂੰ ਛੇੜ ਸਕੇ। ਨਾਲੇ ਉਸ ਦਾ ਆਪਣਾ ਪੈਦਲ ਸੈਰ ਕਰਨ ਦਾ ਚਾਅ ਵੀ ਪੂਰਾ ਹੋ ਜਾਏਗਾ ਤੇ ਨਾਲੇ ਪੈਸੇ ਵੀ ਬਹੁਤੇ ਮਿਲਣਗੇ। ਕਮ?ਅਜ਼?ਕਮ ਯੂਨੀਵਰਸਿਟੀ ਦੇ ਵਿਭਾਗ ਵਿੱਚ ਕੁਰਸੀ ਤੇ ਬੈਠ ਕੇ ਅੱਠ ਘੰਟੇ ਕੰਮ ਕਰਨ ਤੋਂ ਇਹ ਸੈਰ ਕਰਨ ਵਾਲਾ ਕੰਮ ਕਿਤੇ ਚੰਗਾ ਸੀ।

Reviews

There are no reviews yet.

Be the first to review “Nangi Dhup / ਨੰਗੀ ਧੁੱਪ”

Your email address will not be published. Required fields are marked *