Description
Girls Hostel | ਗਰਲਜ਼ ਹੋਸਟਲ
‘ਗਰਲਜ਼ ਹੋਸਟਲ’ (ਮਨਦੀਪ ਔਲਖ ) ਯੁਵਾ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਕਿਤਾਬ
‘ਗਰਲਜ਼ ਹੋਸਟਲ’ , ਮਨਦੀਪ ਔਲਖ ਦੀ ਸ਼ਾਇਰੀ ਬੋਲਡਨੈਸ ਤੇ ਸਲੀਕੇ ਦਾ ਸੁਹਾਵਣਾ ਸੁਮੇਲ ਹੈ , ਉਸ ਦਾ ਨਾਰੀਵਾਦੀ ਬੜਾ ਮੌਲਿਕ ਭਾਂਤਦਾ ਹੈ । ਉਸ ਦੀ ਰਾਜਸੀ ਸੂਝ ਨਾਅਰੇਬਾਜੀ ਜਾਂ ਲਿਫਾਫੇਬਾਜ਼ੀ ਵਾਲੀ ਨਹੀਂ ਸਗੋਂ ਗਹਿਰੇ ਚਿੰਤਨ ਤੇ ਸਿਆਣਪ ਵਾਲੀ ਵੀ ਹੈ । ਇਹਨਾਂ ਕਵਿਤਾਵਾਂ ਨੂੰ ਪੜ੍ਹਦਿਆਂ ਪਤਾ ਲੱਗਦਾ ਕਿ ਉਹ ਜ਼ਿੰਦਗੀ ਨੂੰ ਕਿੰਨੀ ਭਾਵਪੂਰਤਾ ਨਾਲ ਮਾਣਦੀ ਹੈ ਅਤੇ ਇਸ ਦੇ ਵੱਖ-ਵੱਖ ਪਹਿਲੂਆਂ ਤੇ ਬਰੀਕੀ ਨੂੰ ਕਿੰਨੀ ਗਹਿਰਾਈ ਨਾਲ ਜਾਣਦੀ ਅਤੇ ਮਹਿਸੂਸ ਦੀ ਹੈ। ਇਹਨਾਂ ਕਵਿਤਾਵਾਂ ਦੀ ਪੜਤ ਸਾਨੂੰ ਉਸ ਵਰਗੀ ਪਿਆਰੀ ਤੇ ਸੰਤੁਲਿਤ ਸ਼ਖਸ਼ੀਅਤ ਸਿਰਜਣ ਦੀ ਪ੍ਰੇਰਨਾ ਬਣਦੀ ਹੈ । ਇਹ ਸ਼ਾਇਰੀ ਮਨਦੀਪ ਦੇ ਮਾਨਸਿਕ ਤੇ ਆਤਮਿਕ ਤੌਰ ਤੇ ਬਹੁਤ ਤਕੜੇ ਹੋਣ ਦਾ ਪ੍ਰਮਾਣ ਹੈ । ਹਰ ਨਵੇਂ ਪੁਰਾਣੇ ਸ਼ਬਦ ਸਾਧਕ ਤੇ ਕਵਿਤਾ ਦੇ ਅਭਿਆਸੀ ਨੂੰ ਜਰੂਰ ਪੜਨੀ ਚਾਹੀਦੀ ਹੈ ਇਹ ਕਿਤਾਬ – ਜਸਵੰਤ ਜਫਰ






Reviews
There are no reviews yet.