Description
ਬੀਬਾ ਕਬੂਤਰ
(ਮੁਹੱਬਤ ਨਾਲ ਵਾਬਾਸਤਾ ਕਹਾਣੀਆਂ )
ਜਸਵੀਰ ਭੁੱਲਰ
ਮੈਂ ਜਾਣਦਾ ਹਾਂ ਤੁਸੀਂ ਮੁਹੱਬਤ ਨੂੰ ਜੀਵਿਆ ਹੈ ਮੁਹੱਬਤ ਕੋਈ ਇਹੋ ਜਿਹਾ ਜਜ਼ਬਾ ਨਹੀਂ ਜਿਹੜਾ ਕੱਚੀ ਪੈਨਸਲ ਨਾਲ ਲਿਖਿਆ ਤੇ ਰਬੜ ਦੇ ਨਾਲ ਮੇਟ ਦਿੱਤਾ ਮਨ ਦੇ ਪੱਧਰ ਉੱਤੇ ਖੋਣੇ ਨੂੰ ਇਸ ਤਰ੍ਹਾਂ ਮੇਟ ਦੇਣਾ ਆਸਾਨ ਨਹੀਂ ਮੁਹੱਬਤ ਉਮਰ ਦਾ ਹਾਸਿਲ ਹੈ ਮੁਹੱਬਤ ਦੇ ਰਿਸ਼ਤੇ ਵਿੱਚੋਂ ਕਹਾਣੀਆਂ ਉਗਣੀਆਂ ਵੀ ਲਾਜ਼ਮ ਨੇ ਇਹ ਗੱਲ ਵੱਖਰੀ ਹੈ ਕਿ ਕਹਾਣੀਆਂ ਮੁਹੱਬਤ ਵਿੱਚੋਂ ਘੱਟ ਉਗਦੀਆਂ ਨੇ ਤੇ ਮੁਹੱਬਤ ਦੇ ਸਦਮੇ ਵਿੱਚੋਂ ਵੱਧ ਇਸ ਕਿਤਾਬ ਦੀਆਂ ਬਹੁਤੀਆਂ ਕਹਾਣੀਆਂ ਨੇ ਮੁਹੱਬਤ ਦੇ ਸਦਮੇ ਵਿੱਚੋਂ ਹੀ ਜਨਮ ਲਿਆ ਇਹ ਕਹਾਣੀਆਂ ਤੁਹਾਡੇ ਤੇ ਮੇਰੇ ਸਾਹਾਂ ਦੀਆਂ ਹਨ ਇਹਨਾਂ ਕਹਾਣੀਆਂ ਨੂੰ ਦਿਲ ਦੀ ਜੁਬਾਨ ਨਾਲ ਪੜਿਓ- ਜਸਵੀਰ ਭੁੱਲਰ






Reviews
There are no reviews yet.