Description
Bharti itihas ,Mithihas / ਭਾਰਤੀ ਇਤਿਹਾਸ, ਮਿਥਿਹਾਸ
Author : ਮਨਮੋਹਣ ਬਾਵਾ
ਭਾਰਤੀ ਇਤਿਹਾਸ ਮਿਥਿਹਾਸ ਵਿੱਚੋਂਃ
ਇੱਕ ਸਾਧਾਰਨ ਅਤੇ ਆਮ ਜੀਵਨ ‘ਚ ਅਹਿੰਸਕ ਆਦਮੀ ਨੂੰ ਹਕੂਮਤਾਂ ਕਿਵੇਂ ਆਪਣੇ ਵੱਸ ਵਿਚ ਕਰ ਲੈਂਦੀਆਂ ਨੇ ਕਿ ਉਹ ਨਾ ਸਿਰਫ਼ ਹੋਰਾਂ ਨੂੰ ਮਾਰਨ ਲਈ ਬਲਕਿ ਆਪਣੇ ਆਪ ਨੂੰ ਮਰਨ ਲਈ ਵੀ ਪੇਸ਼ ਕਰ ਦਿੰਦਾ ਹੈ?
ਇਸ ਦਾ ਸਭ ਤੋਂ ਮਹੱਤਵਪੂਰਨ ਅਤੇ ਸ਼ਕਤੀਸ਼ਾਲੀ ਕਾਰਨ ਇਹ ਹੈ ਕਿ ਆਗੂਆਂ ਤੇ ਹੁਕਮਰਾਨਾਂ ਨੂੰ ਮਨੁੱਖ ਦੀ ਪ੍ਰਕਿਰਤਕ ਲੜਾਕੂ ਬਿਰਤੀ ਨੂੰ ਵਰਤਣ ਦਾ ਵੱਲ ਆ ਗਿਆ ਹੋਇਆ ਹੈ: ਯਾਨੀ ਸੈਨਕ ਇੱਕ ਹੀਰੋ ਹੈ, ਇੱਕ ਵੀਰ ਯੋਧਾ ਜੋ ਆਪਣਾ ਧਰਮ/ਫਰਜ਼ ਨਿਭਾ ਰਿਹਾ ਹੈ, ਇਹੋ ਜਿਹੀਆਂ ਗੱਲਾਂ ਕਰਕੇ ਲੋਕਾਂ ਦੇ ਜੁਆਕਾਂ ਨੂੰ ਆਪਣੇ ਹਿੱਤ ਲਈ ਵਰਤਣਾ। ਇਸ ਤਰ੍ਹਾਂ ਆਮ ਆਦਮੀ ਰਾਜ ਸੱਤਾ ਨਾਲ ਜੁੜੇ ਬਾਦਸ਼ਾਹਾਂ, ਪ੍ਰੋਹਿਤਾਂ, ਜਰਨੈਲਾਂ ਦੁਆਰਾ ਰਚੇ ਗਏ ਇਸ ਮਹਾਂ- ਕਪਟ ਅਤੇ ਛੜਯੰਤਰ ਦਾ ਸ਼ਿਕਾਰ ਹੁੰਦਾ ਆ ਰਿਹਾ ਹੈ। ਜੇ ਕੋਈ ਇਸ ਮਹਾਂ-ਕਪਟ ਦੇ ਖਿਲਾਫ਼ ਆਵਾਜ਼ ਉਠਾਉਂਦਾ ਹੈ, ਉਸ ਦੀ ਦੇਸ਼-ਭਗਤੀ, ਵਫ਼ਾਦਾਰੀ, ਗ਼ੈਰਤ, ਵੀਰਤਾ ਉੱਤੇ ਸ਼ੱਕ ਕੀਤਾ ਜਾਣ ਲੱਗਦਾ ਹੈ, ਕਿਉਂਕਿ ਕਿਸੇ ਵੀ ਦੇਸ਼ ਦੀ ਸ਼ਕਤੀ/ ਹਕੂਮਤ/ਸਾਮਰਾਜ ਦਾ ਧੰਦਾ ਇਸ ਦੇਸ਼-ਭਗਤੀ, ਗ਼ੈਰਤ ਆਦਿ ਦੀ ਅਫ਼ੀਮ ਦਾ ਘੋਲ ਪਿਲਾਏ ਬਿਨਾਂ ਨਹੀਂ ਚੱਲ ਸਕਦਾ।
ਫੌਜੀ ਨਜ਼ਾਮ ਦਾ ਸਭ ਤੋਂ ਜ਼ਿਆਦਾ ਜ਼ੋਰ ਜਵਾਨ ਨੂੰ ਹਰ ਹੁਕਮ ਮੰਨਣ ਲਈ ਤਿਆਰ ਕਰਨ ‘ਤੇ ਲੱਗਦਾ ਹੈ। ਹਰ ਦੇਸ਼ ਦਾ ਹਾਕਮ ਆਪਣੀ ਫੌਜ ਲਈ ਉਨ੍ਹਾਂ ਨੂੰ ਭਰਤੀ ਕਰਦਾ ਹੈ ਜਿਨ੍ਹਾਂ ਨੇ ਨਾ ਤੇ ਹਾਲੇ ਦੁਨੀਆਂ ਵੇਖੀ ਹੁੰਦੀ ਹੈ ਅਤੇ ਨਾ ਹੀ ਉਨ੍ਹਾਂ ਦਾ ਦਿਮਾਗ਼ ਵਿਕਸਿਤ ਹੋਇਆ ਹੁੰਦਾ ਹੈ। ਇਨ੍ਹਾਂ ਭੋਲੇ-ਭਾਲੇ ਸੋਲਾਂ-ਸਤਾਰਾਂ ਵਰ੍ਹਿਆਂ ਦੇ ਜਵਾਨਾਂ ਦੇ ਮੁਕਾਬਲੇ ਹਾਕਮ ਵਰਗ ਕੋਲ ਪਿਛਲੇ ਹਜ਼ਾਰਾਂ ਸਾਲਾਂ ਦਾ ਅਨੁਭਵ ਹੁੰਦਾ ਹੈ। ਉਨ੍ਹਾਂ ਕੱਚੇ ਜਹੇ ਨੌਜਵਾਨਾਂ ਦੀ ਆਪਣੀ ਇੱਛਾ-ਸ਼ਕਤੀ, ਵਿਅਕਤੀਤਵ ਨੂੰ ਪੂਰੀ ਤਰ੍ਹਾਂ ਖ਼ਤਮ ਕਰਕੇ ਆਪਣੀ ਇੱਛਾ ਦੇ ਅਧੀਨ ਕਰ ਲੈਣਾ ਇਸ ਹਾਕਮ ਵਰਗ ਲਈ ਬਹੁਤ ਆਸਾਨ ਹੁੰਦਾ ਹੈ।
ਯੁੱਧ ਕੋਈ ਸਮੱਸਿਆ ਹੱਲ ਨਹੀਂ ਕਰਦਾ। ਜੇ ਕਿਤੇ ਕੁਝ ਕਰਦਾ ਹੈ ਤਾਂ ਉਸ ਤੋਂ ਜ਼ਿਆਦਾ ਸਮੱਸਿਆਵਾਂ ਨੂੰ ਪੈਦਾ ਕਰਦਾ ਅਤੇ ਵਧਾਉਂਦਾ ਹੈ। ਫੇਰ ਵੀ ਸਾਰੇ ਦੇਸ਼ ਆਪਣਾ ਬਹੁਤ ਸਾਰਾ ਧਨ, ਸਾਧਨ ਯੁੱਧ ਦੀਆਂ ਤਿਆਰੀਆਂ ‘ਚ ਖਰਚ ਕਰਦੇ ਹਨ।






Reviews
There are no reviews yet.