Description
Asli Insan Di Kahani / ਅਸਲੀ ਇਨਸਾਨ ਦੀ ਕਹਾਣੀ
ਬੋਰਸ ਪੋਲੇਵੇਈ ਦਾ ਰਸ਼ੀਅਨ ਨਾਵਲ ਜਿਸ ਦਾ ਅਨਵਾਦ ਗੁਰਬਖਸ਼ ਸਿੰਘ ਫਰੈਂਕ ਨੇ ਕੀਤਾ
‘ਅਸਲੀ ਇਨਸਾਨ ਦੀ ਕਹਾਣੀ’ ਦੂਜੀ ਵੱਡੀ ਜੰਗ ਦੌਰਾਨ 1941 ਦੀਆਂ ਸਰਦੀਆਂ ਵਿੱਚ ਫੱਟੜ ਤੇ ਅਪੰਗ ਹੋ ਗਏ ਲੜਾਕੂ ਹਵਾਈ ਜਹਾਜ਼ ਦੇ ਇੱਕ ਸੋਵੀਅਤ ਪਾਇਲਟ ਅਲੈਕਸਈ ਦੀ ਅਸਲੀ ਜੀਵਨ ਗਾਥਾ ਉੱਤੇ ਅਧਾਰਤ ਬੋਰਸ ਪੋਲੇਵੇਈ ਦਾ ਲਿਖਿਆ ਨਾਵਲ 1946 ਦਾ ਨਾਵਲ ਹੈ । ਅਲੈਕਸੀ ਦੇ ਜਹਾਜ ਨੂੰ ਦੁਸ਼ਮਣ ਨੇ ਡੇਗ ਦਿੱਤਾ ਸੀ ਉਸਦੇ ਪੈਰ ਬੁਰੀ ਤਰ੍ਹਾ ਪੀੜੇ ਗਏ ਸਨ ਉਹ ਤੁਰ ਨਹੀਂ ਸਕਦਾ ਸੀ । ਭੁੱਖਾ ਭਾਣਾ , ਕਹਿਰ ਦੀ ਠੰਡ ਨਾਲ ਸੁੰਨ ਹੋਇਆ ਭਿਅੰਕਰ ਕਸ਼ਟ ਚੱਲਦਾ ਉਹ 18 ਦਿਨਾਂ ਮਗਰੋਂ ਆਪਣੇ ਲੋਕਾਂ ਕੋਲ ਪਹੁੰਚਿਆ, ਹਸਪਤਾਲ ਵਿੱਚ ਉਸਦੇ ਦੋਵੇਂ ਪੈਰ ਕੱਟ ਦਿੱਤੇ ਗਏ । ਉਹਨੇ ਹਿੰਮਤ ਨਹੀਂ ਹਾਰੀ ਪੂਰੀ ਦ੍ਰਿੜਤਾ ਤੇ ਸਿਰੜ ਦੇ ਨਾਲ ਉਹਨੇ ਕੁਝ ਠੀਕ ਹੋਣ ਉਪਰੰਤ ਉਚੇਰੀ ਸਿਖਲਾਈ ਲਈ ਜੰਗ ਦੇ ਆਖਰ ਤੱਕ ਕਾਰਨਾਮੇ ਦਰਜ ਕਰਦਾ ਗਿਆ ਉਸ ਨੂੰ ਇਸ ਵਾਸਤੇ ਸੋਵੀਅਤ ਯੂਨੀਅਨ ਦੇ ਹੀਰੋ ਦੇ ਸਰਬਉੱਚ ਖਿਤਾਬ ਦੇ ਨਾਲ ਸਨਮਾਨਿਆ ਗਿਆ ਬੋਰਸ ਪੋਲੋਵੇਈ ਨੇ ਅਲੈਕਸੇਈ ਦੇ ਜੀਵਨ ਦੇ ਕਾਰਨਾਮਿਆਂ ਦੀ ਸੱਚੀ ਕਹਾਣੀ ਖੁਦ ਉਸਦੇ ਮੂੰਹੋਂ ਸੁਣੀ ਤੇ ਆਪਣੇ ਨਾਵਲ ਅਸਲੀ ਇਨਸਾਨ ਦੀ ਕਹਾਣੀ ਵਿੱਚ ਬਿਆਨ ਕੀਤਾ।






Reviews
There are no reviews yet.