Description
ਸਿਖਰ ਦੁਪਹਿਰਾ / Sikhar Dupehra
ਜਸਵੀਰ ਸਿੰਘ ਰਾਣਾ
ਜਸਵੀਰ ਸਿੰਘ ਰਾਣਾ ਨੇ ਥੋੜ੍ਹੇ ਸਮੇਂ ਵਿੱਚ ਹੀ ਕੁਝ ਇੱਕ ਕਹਾਣੀਆਂ ਲਿਖ ਕੇ ਹੀ ਨਵੀਂ ਪੰਜਾਬੀ ਕਹਾਣੀ ਦੇ ਪਿੜ ਵਿੱਚ ਵਿਸ਼ੇਸ਼ ਸਥਾਨ ਬਣਾ ਲਿਆ ਹੈ। ਵਿਸ਼ੇ ਦੀ ਪਕੜ, ਦਿਲਚਸਪ ਬਿਰਤਾਂਤ, ਭਾਸ਼ਾ ਦੀ ਤਾਜ਼ਗੀ ਅਤੇ ਨਿਭਾਅ ਦੇ ਪੱਖੋਂ ਉਹਦੀਆਂ ਕਹਾਣੀਆਂ ਪਾਠਕ ਨੂੰ ਉਂਗਲ ਫੜ ਕੇ ਨਾਲ ਤੋਰ ਲੈਂਦੀਆਂ । ਕਥਾ ਮਰਮ ਵਿੱਚ ਖੁੱਭ ਕੇ ਉਹਦੀ ਕਲਮ ਰਚਨਾ ਨੂੰ ਸਮੇਂ ਦੇ ਹਾਣ ਦਾ ਬਣਾ ਦਿੰਦੀ ਹੈ। ਲੰਬੀ ਕਹਾਣੀ ਦਾ ਜਾਦੂ ਉਹਦੇ ਹੱਥਾਂ ਉਹਦੇ ਹੱਥੋਂ ਇੱਕ ਪ੍ਰਪੱਕ ਵਿਧਾ ਬਣ ਕੇ ਉਭਰਿਆ ਹੈ। ਇਹੀ ਵਜ੍ਹਾ ਹੈ ਕਿ ਜਸਵੀਰ ਸਿੰਘ ਰਾਣਾ ਦਾ ਨਾਂ ਨਵੇਂ ਕਹਾਣੀਕਾਰਾਂ ਵਿੱਚ ਬੜੀ ਸ਼ਾਨ ਨਾਲ ਸ਼ਾਮਿਲ ਹੋਇਆ। ਨਵੀਂ ਪੌਦ ਦਾ ਇਹ ਵਿਲੱਖਣ ਬੂਟਾ ਨਿਸ਼ਚੇ ਹੀ ਪੰਜਾਬੀ ਕਹਾਣੀ ਦੇ ਬਲਵਾਨ ਸਤੰਭ ਵਜੋਂ ਸਾਹਮਣੇ ਆਵੇਗਾ ਤੇ ਪੰਜਾਬੀ ਕਹਾਣੀ ਦਾ ਸ਼ੁਮਾਰ ਭਾਰਤੀ ਪੱਧਰ ਉੱਤੇ ਬਹੁਤ ਮਾਣ ਨਾਲ ਹੋਣ ਲੱਗੇਗਾ ਹਾਲੇ ਤਾਂ ਸ਼ੁਰੂਆਤ ਹੈ ਉਮੀਦ ਕਰਦਾ ਹੋਰ ਵੱਡੇ ਮਾਰ ਕੇ ਵੀ ਮਾਰੇਗਾ –ਰਾਮ ਸਰੂਪ ਅਣਖੀ






Reviews
There are no reviews yet.