Description
ਮੁਸਲਮਾਨਾਂ ਸਿਰ ਇਲਜ਼ਾਮ ਲਗਾਉਣ ਦੀ ਬ੍ਰਾਹਮਣਵਾਦੀ ਚਾਲ
ਐਸਐਮ ਮੁਸ਼ਰਫ
(ਸਾਬਕਾ ਆਈਜੀ ਮਹਾਰਾਸ਼ਟਰ ਪੁਲਿਸ ‘ਕਰਕਰੇ ਦੀ ਹੱਤਿਆ ਕਿਸ ਨੇ ਕੀਤੀ’ ਦੇ ਲੇਖਕ)
ਇਹ ਸਾਬਕਾ ਆਲਾ ਪੁਲਿਸ ਅਧਿਕਾਰੀਐਸਐਮ ਮੁਸ਼ਰਫ ਦੀ ਅਗਲੀ ਕਿਤਾਬ ਹੈ ਜੋ ਕਿ ਬਹੁਤ ਹੀ ਸਲਾਹੀਆਂ ਗਈਆਂ ਕਿਤਾਬ ‘ ਕਰਕਰੇ ਦੀ ਹੱਤਿਆ ਕਿਸਨੇ ਕੀਤੀ’ ਅਤੇ ’26/11 ਜਾਂਚ ਨਿਆਪਾਲਿਕਾ ਵੀ ਨਾਕਾਮ ਕਿਉਂ ਰਹੀ’ ਦੇ ਲੇਖਕ ਹਨ ਕਿਤਾਬ ਦਾ ਵਿਸ਼ਾ ਵਸਤੂ ਦੇਸ਼ ਪੱਧਰ ਤੇ ਬੰਬ ਕਾਂਡਾਂ ਨੂੰ ਅੰਜਾਮ ਦੇਣ ਅਤੇ ਇਸ ਦਾ ਇਲਜ਼ਾਮ ਚਲਾਕੀ ਨਾਲ ਅਨਭੋਲ ਮੁਸਲਮਾਨਾਂ ਉੱਪਰ ਲਗਾਉਣ ਦੀ ਬ੍ਰਾਹਮਣਵਾਦੀ ਚਾਲ , ਅਦਾਲਤਾਂ ਵਿੱਚ ਫਾਈਲ ਕੀਤੀਆਂ ੋ ਚਾਰਜਸੀਟਾਂ ਅਤੇ ਅਦਾਲਤਾਂ ਵੱਲੋਂ ਇਹਨਾਂ ਸਬੰਧੀ ਸੁਣਾਏ ਫੈਸਲਿਆਂ ਦਾ ਬਰੀਕੀ ਨਾਲ ਅਧਿਐਨ ਕਰਨ ਅਤੇ ਸਬੰਧਤ ਅਰਸੇ ਦੀਆਂ ਅਖਬਾਰੀ ਕਾਤਰਾਂ ਦੇ ਵੱਡੇ ਢੇਰ ਨੂੰ ਘੋਖਣ ਪੜਤਾਲਣ ਤੋਂ ਬਾਅਦ ਲੇਖਕ ਇਸ ਨਤੀਜੇ ਤੇ ਪਹੁੰਚਿਆ ਕਿ ਸੰਨ 2002 ਤੋਂ ਲੈ ਕੇ ਵਾਪਰੇ ਜਿਆਦਾਤਰ ਬੰਬ ਕਾਂਡ ਆਰਐਸਐਸ , ਅਭਿਨਵ ਭਾਰਤ, ਬਜਰੰਗ ਦਲ, ਜੈ ਬੰਦੇ ਮਾਤਰਮ , ਸਨਾਤਨ ਸੰਸਥਾ ਅਤੇ ਬ੍ਰਾਹਮਣਵਾਦੀ ਜਥੇਬੰਦੀਆਂ ਦਾ ਕਾਰਜ ਸਨ। ਪਰ ਆਈਵੀ , ਐਨਆਈਏ ਅਤੇ ਦਹਿਸ਼ਤਵਾਦ ਵਿਰੋਧੀ ਦਸਤਿਆਂ ਨੇ ਮੀਡੀਆ ਵਿਚਲੇ ਬ੍ਰਾਹਮਣਵਾਦੀ ਅਨਸਰਾਂ ਦੀ ਮਦਦ ਨਾਲ ਇਹਨਾਂ ਦਾ ਇਲਜ਼ਾਮ ਮੁਸਲਮਾਨਾਂ ਸਿਰ ਮੜ ਦਿੱਤਾ ਅਤੇ ਉਹ ਅਹਿਮ ਸੁਰਾਗ ਦਬਾ ਲਏ ਗਏ । ਜੋ ਬ੍ਰਾਹਮਣਵਾਦੀਆਂ ਵੱਲ ਉਗਲ ਕਰਦੇ ਸਨ । ਇੰਝ ਜਾਪਦਾ ਹੈ ਕਿ ਕੁਝ ਅਦਾਲਤਾਂ ਵੀ ਮੀਡੀਆ ਦੇ ਪ੍ਰਭਾਵ ਹੇਠ ਆ ਗਈਆਂ ਅਤੇ ਉਹਨਾਂ ਨੂੰ ਪੈਰਵਾਈ ਪੱਖ ਨੇ ਗੁੰਮਰਾਹ ਕਰ ਲਿਆ । ਲੇਖਕ ਦਾ ਕਹਿਣਾ ਕਿ ਜੇ ਇਹਨਾਂ ਸਾਰੇ ਕੇਸਾਂ ਦੀ ਜਾਂਚ ਕਿਸੇ ਸੀਨੀਅਰ ਅਦਾਲਤੀ ਅਥਾਰਟੀ ਤੋਂ ਕਰਵਾਈ ਜਾਵੇ ਅਤੇ ਇਹਨਾਂ ਵਿੱਚੋਂ ਸ਼ੱਕੀ ਜਾਪਦੇ ਕੇਸਾਂ ਦੀ ਮੁੜ ਜਾਂਚ ਕੋਈ ਆਜ਼ਾਦ ਅਤੇ ਗੈਰ ਪੱਖਪਾਤੀ ਏਜੰਸੀ ਕਰੇ ਤਾਂ ਨਤੀਜਾ ਸਾਹਮਣੇ ਆ ਜਾਵੇਗਾ ਕਿ ਇਹ ਸਾਰੇ ਕਾਂਡਾਂ ਪਿੱਛੇ ਬ੍ਰਾਹਮਣਵਾਦੀਆਂ ਦਾ ਹੱਥ ਸੀ ਸਮੇਤ ਉਨਾਂ ਦੇ ਜਿੰਨਾਂ ਵਿੱਚ ਮੁਸਲਮਾਨਾਂ ਨੂੰ ਪਹਿਲਾਂ ਦੋਸ਼ੀ ਕਰਾਰ ਦੇ ਕੇ ਸਜ਼ਾ ਸੁਣਾਈ ਜਾ ਚੁੱਕੀ ਹੈ। ਇਸ ਕਿਤਾਬ ਵਿੱਚ ‘ਬ੍ਰਾਹਮਣਵਾਦ’ ਤੇ ‘ਬ੍ਰਾਹਮਣਵਾਦੀ’ ਸ਼ਬਦ ਵਰਤਿਆ ਗਿਆ ਹੈ । ਲੇਖਕ ਨੇ ਇਹ ਸ਼ਬਦ ‘ਬ੍ਰਾਹਮਣ ਜਾਤੀ’ ਦੇ ਆਮ ਲੋਕਾਂ ਲਈ ਨਹੀਂ ਵਰਤਿਆ ਬਲਕਿ ਇਸ ਤੋਂ ਲੇਖਕ ਦੀ ਮੁਰਾਦ ਪਿਛਾਖੜੀ ਵਿਚਾਰਧਾਰਾ ਦੀਆਂ ਪੈਰੋਕਾਰ ਉਹਨਾਂ ਤਾਕਤਾਂ ਤੋਂ ਹੈ ਜੋ ਵਰਨ ਵਿਵਸਥਾ ਵਾਲਾ ਪੁਰਾਣਾ ਸੁਨਹਿਰੀ ਯੋਗ ਮੁੜ ਸਥਾਪਿਤ ਕਰਨਾ ਅਤੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀਆਂ ਹਨ -ਅਨੁਵਾਦਕ 400 ਰੁਪਏ






Reviews
There are no reviews yet.