Description
ਬਾਬਰ / Babar
ਬਾਬਰ ਜੀਵਨ ਸਿਰਜਣਾ ਤੇ ਸਮੇਂ ਦੇ ਦਵੰਧ ਵਿੱਚ ਉਲਝੀ ਹੋਈ ਜ਼ਿੰਦਗੀ
ਹੈਰਾਲਡ ਲੈਂਬ
ਅਨੁਵਾਦਕ ਸੁਖਪਾਲ ਸਿੰਘ ਹੁੰਦਲ
ਭਾਰਤ ਵਿੱਚ ਮੁਗਲ ਰਾਜ ਸੱਤਾ ਦੇ ਸੰਸਥਾਪਕ ਬਾਬਰ ਦਾ ਜੀਵਨ ਸਧਾਰਨ ਸੀ ਸਮਰਕੰਦ, ਕਾਬਲ ਤੇ ਦਿੱਲੀ ਉਹਦੀ ਜੀਵਨ ਯਾਤਰਾ ਦੇ ਪੜਾਅ ਸਨ , ਜੋ ਆਉਣ ਵਾਲੀਆਂ ਸਦੀਆਂ ਤੱਕ ਸਮੁੱਚੇ ਭਾਰਤੀ ਮਹਾਂਦੀਪ ਦੇ ਕਿਸਮਤ ਨਿਰਧਾਰਕ ਬਣ ਗਏ । ਉਹ ਯੋਧਾ, ਸ਼ਾਇਰ , ਵਿਦਵਾਨ ਇੱਕੋ ਸਮੇਂ ਸੀ । ਉਹਦੀ ਜ਼ਿੰਦਗੀ ਹਮੇਸ਼ਾ ਸੰਘਰਸ਼ ਦੇ ਤੂਫਾਨਾਂ ਵਿੱਚ ਘਿਰੀ ਰਹੀ । ਉਹਦੀ ਕਹਾਣੀ ਇੱਕ ਬਾਦਸ਼ਾਹ ਅਤੇ ਵਿਜੇਤਾ ਦੀ ਕਹਾਣੀ ਨਾਲੋਂ ਵੱਧ ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ । ਜਿਸ ਨੂੰ ਹਮੇਸ਼ਾ ਪ੍ਰਤੀਕੂਲ ਪ੍ਰਸਥਿਤੀਆਂ ਘੇਰਦੀਆਂ ਰਹੀਆਂ ਤੇ ਉਹ ਆਪਣੇ ਅੰਦਰੂਨੀ ਗੁਣਾਂ ਤੇ ਸੰਘਰਸ਼ ਸਮਰੱਥਾ ਨਾਲ ਉਹਨਾਂ ਨਾਲ ਲਗਾਤਾਰ ਜੂਝਦਾ ਰਿਹਾ । ਹੈਰਾਲਡ ਬਲੂਮ ਮੱਧ ਏਸ਼ੀਆ ਦੇ ਇਤਿਹਾਸ ਦੇ ਖੋਜੀ ਤੇ ਉਥੋਂ ਦੀਆਂ ਅਨੇਕ ਭਾਸ਼ਾਵਾਂ ਦੇ ਜਾਣਕਾਰ ਸਨ । ਉਹਨਾਂ ਨੇ ਉਥੋਂ ਦੇ ਮੱਧਕਾਲੀ ਸ਼ਾਸਕਾਂ ਉੱਤੇ ਅਨੇਕ ਖੋਜ ਭਰਪੂਰ ਤੇ ਪ੍ਰਮਾਣਿਕ ਕਿਤਾਬਾਂ ਲਿਖੀਆਂ ਹਨ। ਬਾਬਰ ਤੇ ਲਿਖੀ ਇਹ ਕਿਤਾਬ ਮੱਧਕਾਲ ਦੇ ਇਸ ਮਹਾਨ ਵਿਜੇਤਾ ਦੀ ਜ਼ਿੰਦਗੀ ਦੀ ਦਾਸਤਾਨ ਨੂੰ ਇਤਿਹਾਸਿਕ ਖੋਜ ਤੇ ਕਿੱਸਾ ਗੋਈ ਦੇ ਰੂਪ ਵਿੱਚ ਸਫਲ ਹੋਈ ਹੈ।






Reviews
There are no reviews yet.