ਪੰਜਾਬ ਵਿੱਚ ਗਦਰ ਲਹਿਰ ਦਾ ਦੌਰ / Punjab Vich Gadar Lehar Da Daur

300.00

ਗਦਰ ਲਹਿਰ ਬਾਰੇ ਇਨਕਲਾਬੀ ਇਤਿਹਾਸ ਦਾ ਦੇਸ਼ ਵਿੱਚੋਂ ਸਾਮਰਾਜ ਦਾ ਮੁਕੰਮਲ ਖਾਤਮਾ ਤੇ ਸੰਪੂਰਨ ਆਜ਼ਾਦੀ ਬਰਾਬਰ ਦੇ ਧਰਮ ਨਿਰਪੱਖਤਾ ਲਈ ਕੀਤੇ ਗਏ ਲਾਸਾਨੀ ਸੰਘਰਸ਼ ਦਾ ਇੱਕ ਸ਼ਾਨਾਮੱਤਾ ਅਧਿਆਇ ਹੈ। ਅਫ਼ਸੋਸ ਇਸ ਸ਼ਾਨਾਮੱਤੇ ਇਤਿਹਾਸ ਨੂੰ ਸਥਾਪਿਤ ਹਕੂਮਤਾਂ ਨੇ ਸਦਾ ਹੀ ਦਬਾ ਕੇ ਰੱਖਿਆ । ਇਸੇ ਕਾਰਨ ਸਾਡੀ ਨੌਜਵਾਨ ਪੀੜੀ ਨੂੰ ਇਸ ਬਾਰੇ ਵਧੇਰੇ ਗਿਆਨ ਨਹੀਂ ਹੈ। ਇਨਕਲਾਬੀ ਇਤਿਹਾਸ ਦੇ ਸਿਰਜਕ ਗਦਰੀ ਬਾਬੇ ਹਕੂਮਤਾਂ ਦੇ ਰੱਵਈਏ ਤੋਂ ਭਲੀ ਭਾਂਤ ਜਾਣੂ ਸਨ । ਇਸੇ ਲਈ ਉਹਨਾਂ ਨੇ ਇਸ ਇਤਿਹਾਸ ਨੂੰ ਲਿਖਿਆ ਤੇ ਸਾਂਭਿਆ ਤਾਂ ਕਿ ਲੋਕਾਂ ਦੇ ਚੇਤੇ ਦਾ ਹਿੱਸਾ ਬਣਿਆ ਰਹੇ । ਪਿਛਲੇ ਕੁਝ ਦਹਾਕਿਆਂ ਵਿੱਚ ਦੇਸ਼ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਤੇ ਕੁਝ ਨਾਮਵਰ ਇਤਿਹਾਸਕਾਰਾਂ ਨੇ ਇਸ ਇਤਿਹਾਸ ਦੀਆਂ ਕੁਝ ਪਰਤਾਂ ਨੂੰ ਲੋਕਾਂ ਦੇ ਦ੍ਰਿਸ਼ਟੀ ਗੋਚਰ ਕੀਤਾ ਹੈ । ਪ੍ਰੰਤੂ ਸਾਡੀ ਜਾਚੇ ਅਜੇ ਇਸ ਇਤਿਹਾਸ ਦੀਆਂ ਬਹੁਤ ਸਾਰੀਆਂ ਪਰਤਾਂ ਅਣਫੋਲੀਆਂ ਹੀ ਹਨ , ਜਿੰਨ੍ਹਾਂ ਨੂੰ ਫਰੋਲ ਕੇ ਖੋਜ ਪੜਤਾਲ ਕਰਕੇ ਲਿਖਣ ਦੀ ਬਹੁਤ ਲੋੜ ਹੈ ਸਾਡੇ ਲਈ ਮਾਣ ਅਤੇ ਖੁਸ਼ੀ ਵਾਲੀ ਗੱਲ ਇਹ ਹੈ ਕਿ ਪਿਛਲੇ ਥੋੜੇ ਸਾਲਾਂ ਤੋਂ ਕੁਝ ਖੋਜਾਰਥੀਆਂ ਅਤੇ ਲੇਖਕਾਂ ਦਾ ਧਿਆਨ ਇਸ ਇਤਿਹਾਸ ਦੀਆਂ ਪਰਤਾਂ ਨੂੰ ਖੋਜਣ ਅਤੇ ਲਿਖਣ ਵੱਲ ਪਰਤਿਆ ਹੈ। ਇਹਨਾਂ ਵਿੱਚੋਂ ਇੱਕ ਖੋਜੀ ਤੇ ਲੇਖਕ ਡਾਕਟਰ ਅਜਮੇਰ ਸਿੰਘ ਹਨ ਜਿਨਾਂ ਨੇ ਪਹਿਲਾਂ ਪੰਜਾਬ ਦੇ ਮਾਝਾ ਖੇਤਰ ਵਿੱਚ ਗਦਰ ਲਹਿਰ ਅਤੇ ਇਸਦਾ ਪ੍ਰਭਾਵ ਤੱਕ ਵਿਸ਼ੇ ਤੇ ਖੋਜ ਕਰਕੇ ਪੀਐਚਡੀ ਦੀ ਡਿਗਰੀ ਹਾਸਿਲ ਕੀਤੀ ਹੈ ਤੇ ਹੁਣ ਪੰਜਾਬ ਵਿੱਚ ਗਦਰ ਲਹਿਰ ਦਾ ਦੌਰ ਵਿਸ਼ੇ ਤੇ ਪੁਸਤਕ ਲਿਖ ਕੇ ਬੜਾ ਸਲਾਘਾਯੋਗ ਉਪਰਾਲਾ ਕੀਤਾ ਹੈ।

Description

ਪੰਜਾਬ ਵਿੱਚ ਗਦਰ ਲਹਿਰ ਦਾ ਦੌਰ / Punjab Vich Gadar Lehar Da Daur

ਪੰਜਾਬ ਵਿੱਚ ਗਦਰ ਲਹਿਰ ਦਾ ਦੌਰ
ਅਜਮੇਰ ਸਿੰਘ ਡਾਕਟਰ
ਗਦਰ ਲਹਿਰ ਬਾਰੇ ਇਨਕਲਾਬੀ ਇਤਿਹਾਸ ਦਾ ਦੇਸ਼ ਵਿੱਚੋਂ ਸਾਮਰਾਜ ਦਾ ਮੁਕੰਮਲ ਖਾਤਮਾ ਤੇ ਸੰਪੂਰਨ ਆਜ਼ਾਦੀ ਬਰਾਬਰ ਦੇ ਧਰਮ ਨਿਰਪੱਖਤਾ ਲਈ ਕੀਤੇ ਗਏ ਲਾਸਾਨੀ ਸੰਘਰਸ਼ ਦਾ ਇੱਕ ਸ਼ਾਨਾਮੱਤਾ ਅਧਿਆਇ ਹੈ। ਅਫ਼ਸੋਸ ਇਸ ਸ਼ਾਨਾਮੱਤੇ ਇਤਿਹਾਸ ਨੂੰ ਸਥਾਪਿਤ ਹਕੂਮਤਾਂ ਨੇ ਸਦਾ ਹੀ ਦਬਾ ਕੇ ਰੱਖਿਆ । ਇਸੇ ਕਾਰਨ ਸਾਡੀ ਨੌਜਵਾਨ ਪੀੜੀ ਨੂੰ ਇਸ ਬਾਰੇ ਵਧੇਰੇ ਗਿਆਨ ਨਹੀਂ ਹੈ। ਇਨਕਲਾਬੀ ਇਤਿਹਾਸ ਦੇ ਸਿਰਜਕ ਗਦਰੀ ਬਾਬੇ ਹਕੂਮਤਾਂ ਦੇ ਰੱਵਈਏ ਤੋਂ ਭਲੀ ਭਾਂਤ ਜਾਣੂ ਸਨ । ਇਸੇ ਲਈ ਉਹਨਾਂ ਨੇ ਇਸ ਇਤਿਹਾਸ ਨੂੰ ਲਿਖਿਆ ਤੇ ਸਾਂਭਿਆ ਤਾਂ ਕਿ ਲੋਕਾਂ ਦੇ ਚੇਤੇ ਦਾ ਹਿੱਸਾ ਬਣਿਆ ਰਹੇ । ਪਿਛਲੇ ਕੁਝ ਦਹਾਕਿਆਂ ਵਿੱਚ ਦੇਸ਼ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਤੇ ਕੁਝ ਨਾਮਵਰ ਇਤਿਹਾਸਕਾਰਾਂ ਨੇ ਇਸ ਇਤਿਹਾਸ ਦੀਆਂ ਕੁਝ ਪਰਤਾਂ ਨੂੰ ਲੋਕਾਂ ਦੇ ਦ੍ਰਿਸ਼ਟੀ ਗੋਚਰ ਕੀਤਾ ਹੈ । ਪ੍ਰੰਤੂ ਸਾਡੀ ਜਾਚੇ ਅਜੇ ਇਸ ਇਤਿਹਾਸ ਦੀਆਂ ਬਹੁਤ ਸਾਰੀਆਂ ਪਰਤਾਂ ਅਣਫੋਲੀਆਂ ਹੀ ਹਨ , ਜਿੰਨ੍ਹਾਂ ਨੂੰ ਫਰੋਲ ਕੇ ਖੋਜ ਪੜਤਾਲ ਕਰਕੇ ਲਿਖਣ ਦੀ ਬਹੁਤ ਲੋੜ ਹੈ ਸਾਡੇ ਲਈ ਮਾਣ ਅਤੇ ਖੁਸ਼ੀ ਵਾਲੀ ਗੱਲ ਇਹ ਹੈ ਕਿ ਪਿਛਲੇ ਥੋੜੇ ਸਾਲਾਂ ਤੋਂ ਕੁਝ ਖੋਜਾਰਥੀਆਂ ਅਤੇ ਲੇਖਕਾਂ ਦਾ ਧਿਆਨ ਇਸ ਇਤਿਹਾਸ ਦੀਆਂ ਪਰਤਾਂ ਨੂੰ ਖੋਜਣ ਅਤੇ ਲਿਖਣ ਵੱਲ ਪਰਤਿਆ ਹੈ। ਇਹਨਾਂ ਵਿੱਚੋਂ ਇੱਕ ਖੋਜੀ ਤੇ ਲੇਖਕ ਡਾਕਟਰ ਅਜਮੇਰ ਸਿੰਘ ਹਨ ਜਿਨਾਂ ਨੇ ਪਹਿਲਾਂ ਪੰਜਾਬ ਦੇ ਮਾਝਾ ਖੇਤਰ ਵਿੱਚ ਗਦਰ ਲਹਿਰ ਅਤੇ ਇਸਦਾ ਪ੍ਰਭਾਵ ਤੱਕ ਵਿਸ਼ੇ ਤੇ ਖੋਜ ਕਰਕੇ ਪੀਐਚਡੀ ਦੀ ਡਿਗਰੀ ਹਾਸਿਲ ਕੀਤੀ ਹੈ ਤੇ ਹੁਣ ਪੰਜਾਬ ਵਿੱਚ ਗਦਰ ਲਹਿਰ ਦਾ ਦੌਰ ਵਿਸ਼ੇ ਤੇ ਪੁਸਤਕ ਲਿਖ ਕੇ ਬੜਾ ਸਲਾਘਾਯੋਗ ਉਪਰਾਲਾ ਕੀਤਾ ਹੈ। ਅਸੀਂ ਪੁਸਤਕ ਦਾ ਸਵਾਗਤ ਕਰਦੇ ਹੋਏ ਇਸ ਉੱਦਮ ਦੀ ਪ੍ਰਸੰਸਾ ਕਰਦੇ ਹਾਂ ਸਾਨੂੰ ਭਵਿੱਖ ਵਿੱਚ ਲੇਖਕ ਪਾਸੋਂ ਇਸ ਖੇਤਰ ਵਿੱਚ ਜੁਟੇ ਰਹਿਣ ਤੇ ਹੋਰ ਵਧੇਰੇ ਖੋਜ ਕਾਰਜਾਂ ਦੀਆਂ ਆਸਾਂ ਹਨ-
ਡਾਕਟਰ ਰਘਵੀਰ ਕੌਰ ਜਨਰਲ ਸਕੱਤਰ ਦੇਸ਼ ਭਗਤ ਯਾਦਗਾਰੀ ਕਮੇਟੀ ਜਲੰਧਰ ਪੰਜਾਬ

Reviews

There are no reviews yet.

Be the first to review “ਪੰਜਾਬ ਵਿੱਚ ਗਦਰ ਲਹਿਰ ਦਾ ਦੌਰ / Punjab Vich Gadar Lehar Da Daur”

Your email address will not be published. Required fields are marked *