Description
ਪੁਲਾਂ ਹੇਠੋਂ ਮੁੜਦਾ ਪਾਣੀ / Pullan Haithon Murda Pani
ਬਲਦੇਵ ਸਿੰਘ
ਪ੍ਰਵਾਸ ਦੀ ਰਵਾਇਤ ਮੁੱਢ ਕਦੀਮ ਤੋਂ ਹੈ । ਆਰੀਆ ਲੋਕਾਂ ਦਾ ਹਿੰਦੁਸਤਾਨ ਆਉਣਾ ਪ੍ਰਵਾਹ ਸੀ । ਪ੍ਰਵਾਸ ਕਰਨ ਦਾ ਮੁੱਖ ਕਾਰਨ ਆਰਥਿਕਤਾ ਤਾਂ ਹੈ ਹੀ ਪਰ ਹੁਣ ਪਿਛਲੇ ਕੁਝ ਦਹਾਕਿਆਂ ਤੋਂ ਪ੍ਰਵਾਸ ਕਰਨਾ ਮੱਧ ਸ਼੍ਰੇਣੀ ਅਤੇ ਉੱਚ ਸ਼੍ਰੇਣੀ ਲਈ ਸਟੇਟਸ ਸਿੰਬਲ ਬਣਿਆ ਹੋਇਆ । ਇਹ ਲੋਕ ਬੜੇ ਮਾਣ ਨਾਲ ਇੱਕ ਦੂਜੇ ਨੂੰ ਦੱਸਦੇ ਹਨ ਕਿ ਇੱਕ ਬੱਚਾ ਕੈਨੇਡਾ ਪੜ੍ਹਨ ਗਿਆ ਹੋਇਆ ਤੇ ਦੂਜਾ ਅਮਰੀਕਾ ‘ਚ ਪੜ੍ਹ ਰਿਹਾ । ਇਹਨਾਂ ਲੋਕਾਂ ਦੀ ਦੇਖਾ ਦੇਖੀ ਗੈਰ ਕਾਨੂੰਨੀ ਪ੍ਰਵਾਸ ਵੀ ਹੋਣ ਲੱਗਾ ਚਾਹੇ ਮੌਤ ਦੇ ਖੂਹ ਵਿੱਚ ਹੀ ਜਾ ਪੈਣ । ਵਿਕਸਿਤ ਦੇਸ਼ਾਂ ਦੀ ਚਮਕ ਦਮਕ ਖਿੱਚਦਾ ਵੱਡਾ ਕਾਰਨ ਬਣਦੀ ਹੈ । ਪੰਜਾਬੀਆਂ ਅੰਦਰ ਪ੍ਰਵਾਸ ਦਾ ਰੁਝਾਨ ਵੀਹਵੀਂ ਸਦੀ ਦੇ ਆਰੰਭ ਦੇ ਵਿੱਚ ਹੋਣਾ ਸ਼ੁਰੂ ਹੋਇਆ ਗਏ ਤਾਂ ਉਹ ਸੁਪਨੇ ਲੈ ਕੇ ਸਨ , ਡਾਲਰ ਪੌਂਡ ਕਮਾਵਾਂਗੇ ਤੇ ਵਾਪਸ ਦੇਸ਼ ਆ ਕੇ ਠਾਠ ਨਾਲ ਜ਼ਿੰਦਗੀ ਗੁਜ਼ਾਰਾਂਗੇ ਪਰ ਸੁਪਨਿਆਂ ਵਾਲਾ ਕੰਬਲ ਰਿੱਛ ਬਣ ਗਿਆ। ਉਹਨਾਂ ਨੇ ਤਾਂ ਕੀ ਮੁੜਨਾ ਸੀ ਉਹ ਆਪਣੇ ਪਰਿਵਾਰਾਂ ਤੇ ਰਿਸ਼ਤੇਦਾਰਾਂ ਨੂੰ ਵੀ ਲੈ ਗਏ ਹੁਣ ਆਈਲੈਟਸ ਦੀ ਪੌੜੀ ਬਣਾ ਕੇ ਜਹਾਜ਼ੀ ਚੜ੍ਹੇ ਲੜਕੇ / ਲੜਕੀਆਂ ਦਾ ਇੱਕੋ ਇੱਕ ਨਿਸ਼ਾਨਾ ਹੈ । ਪਹਿਲਾ ਵਰਕ ਪਰਮਿਟ ਹਾਸਿਲ ਕਰਨਾ ਤੇ ਫਿਰ ਕਿਸੇ ਵੀ ਸਾਧਨ ਰਾਹੀਂ ਪੀ ਆਰ ਹੋਣਾ ਪਰ ਹੁਣ ਵਧੇਰੇ ਲੜਕੇ ਲੜਕੀਆਂ ਦੇ ਸੁਪਨੇ ਚਕਣਾ ਚੂਰ ਹੋਣ ਜਾ ਰਹੇ ਹਨ ਨਾ ਉੱਥੇ ਰਹਿਣ ਜੋਗੇ ਰਹੇ ਨਾ ਪਿੱਛੇ ਮੁੜਨ ਜੋਗੇ ‘ ਪੁਲਾਂ ਹੇਠੋਂ ਮੁੜਦਾ ਪਾਣੀ ‘ ਇਹਨਾਂ ਸਮੱਸਿਆਵਾਂ ਦਾ ਬਿਰਤਾਂਤ ਹੈ- ਬਲਦੇਵ ਸਿੰਘ






Reviews
There are no reviews yet.