Description
ਬੁਲੰਦੀਆਂ ਹਾਸਲ ਕਰਨ ਵਾਲੇ ਅਪਾਹਜਾਂ ਦੀਆਂ ਜੀਵਨੀਆਂ
ਗੁਰਮੇਲ ਸਿੰਘ ਬੌਡੇ
ਨਵੀਨਤਮ ਖੋਜਾਂ ਨੇ ਬਹੁਤ ਸਾਰੇ ਰਹੱਸਾਂ ਤੋਂ ਪਰਦੇ ਲਾਹ ਦਿੱਤੇ ਹਨ । ਇਹਨਾਂ ਖੋਜਾਂ ਪਿੱਛੇ ਬਹੁਤ ਸਾਰੇ ਚੋਟੀ ਦੇ ਵਿਗਿਆਨਿਕਾਂ ਜਿੰਨ੍ਹਾਂ ਵਿੱਚ ਸਟੀਫਨ ਹਾਕਿੰਗ ਦਾ ਨਾਂ ਵੀ ਇੱਕ ਸਿਤਾਰੇ ਵਾਂਗੂ ਚਮਕ ਰਿਹਾ , ਜਿਸਨੇ ਅਪਾਹਜ ਹੁੰਦਿਆਂ ਹੋਇਆਂ ਵੀ ਦੁਨੀਆਂ ਦੇ ਅਰਬਾਂ ਲੋਕਾਂ ਨੂੰ ਬ੍ਰਹਿਮੰਡ ਦੇ ਸੁਪਨੇ ਲੈਣਾ ਸਿਖਾਇਆ । ਸਟੀਫਨ ਹੀ ਇਕੱਲਾ ਅਜਿਹਾ ਵਿਅਕਤੀ ਨਹੀਂ ਸਗੋਂ ਹੋਰ ਲੱਖਾਂ ਵਿਅਕਤੀ ਅਜਿਹੇ ਹਨ ਜਿਨਾਂ ਨੇ ਅਪਾਹਜ ਹੋ ਕੇ ਵੀ ਅਪਾਹਜਤਾ ਨੂੰ ਠੋਕਰ ਮਾਰੀ । ਗੁਰਮੇਲ ਬੌਡੇ ਵੀ ਅਪਾਹਜਤਾ ਨੂੰ ਮਖੌਲ ਕਰਨ ਵਾਲਾ ਇੱਕ ਅਜਿਹਾ ਅਧਿਆਪਕ ਲੇਖਕ ਹੈ । ਉਸ ਦੀ ਪੁਸਤਕ ‘ਧਰੂ ਧਾਰੇ’ ਅੰਤਰਰਾਸ਼ਟਰੀ ਤੇ ਪ੍ਰਸਿੱਧੀ ਦੇ ਮਾਲਕ ਅਪਾਹਜਾਂ ਦੁਆਰਾ ਵੱਖ-ਵੱਖ ਖੇਤਰਾਂ ਵਿੱਚ ਪਾਈਆਂ ਪੈੜਾਂ ਦੇ ਚਿੰਨਾਂ ਦੀਆਂ ਉਦਾਹਰਨਾਂ ਨਾਲ ਲਵਰੇਜ ਹੈ। ਦੁਨੀਆਂ ਦੇ ਸਭ ਤੋਂ ਵੱਧ ਅਪਾਹਜ ਵਿਅਕਤੀ ਸਾਡੇ ਭਾਰਤ ਵਿੱਚ ਹਨ ਤੇ ਰੁਲ ਰਹੇ ਹਨ। ਇਹ ਸਾਰਾ ਕੁਝ ਸਰਕਾਰ ਦੀ ਨਲਾਇਕੀ ਭਰੀ ਛੱਤਰ ਛਾਇਆ ਹੇਠ ਵਾਪਰ ਰਿਹਾ ਹੈ। ਬਚਪਨ ਵਿੱਚ ਮੈਂ ਵੀ ਥੋੜਾ ਜਿਹਾ ਪੋਲੀਓ ਦਾ ਸ਼ਿਕਾਰ ਹੋ ਗਿਆ ਸਾਂ । ਆਪਣੀ ਲੱਤ ਵਿੱਚ ਤਾਕਤ ਭਰਨ ਲਈ ਮੈਂ ਆਪਣੀਆਂ ਪਿੰਜਣੀਆਂ ਨਾਲ ਇੱਕ -ਇੱਕ ਇੱਟ ਬੰਨ ਕੇ ਫਿਰ ਦੋ ਫਿਰ ਤਿੰਨ ਇੰਜ ਹਰ ਰੋਜ਼ ਵੱਧ ਭਾਰ ਬੰਨ੍ਹ ਕੇ ਤੁਰਨ ਦਾ ਅਭਿਆਸ ਕੀਤਾ। ਇਸ ਅਭਿਆਸ ਨਾਲ ਮੈਂ ਆਪਣੀ ਲੱਤ ਵਿੱਚ ਆਮ ਮਨੁੱਖਾਂ ਦੇ ਬਰਾਬਰ ਦੀ ਤਾਕਤ ਭਰ ਕੇ ਸਰੀਰਕ ਪੱਖੋਂ ਸੰਪੂਰਨ ਮਨੁੱਖ ਬਣ ਗਿਆ । ਇੰਝ ਮੈਂ ਆਪਣੇ ਸਵੈ ਵਿਸ਼ਵਾਸ ਨਾਲ ਆਪਣੇ ਅਪਾਜਤਾ ਨੂੰ ਖਤਮ ਹੀ ਨਹੀਂ ਕੀਤਾ ਸਗੋਂ ਲੱਖਾਂ ਲੋਕਾਂ ਨੂੰ ਮਾਨਸਿਕ ਨਿਰਾਸਤਾ ਛੱਡ ਕੇ ਮੜਕ ਨਾਲ ਜਿੰਦਗੀ ਜਿਉਣ ਦਾ ਰਾਹ ਦਿਖਾਇਆ । ਗੁਰਮੇਲ ਮੋਡੇ ਵਧਾਈ ਦਾ ਪਾਤਰ ਹੈ ਤੇ ਮੈਨੂੰ ਉਮੀਦ ਹੈ ਕਿ ਉਸ ਦੀ ਕਿਤਾਬ ‘ਥਰੂ ਤਾਰੇ’ ਵੀ ਬਹੁਤ ਸਾਰੇ ਤੰਦਰੁਸਤ ਵਿਅਕਤੀਆਂ ਨੂੰ ਮਾਨਸਿਕ ਪੌੜੀਆਂ ਛੱਡ ਕੇ ਜ਼ਿੰਦਗੀ ਜਿਉਣਾ ਸਿਖਾਏਗੀ -ਮੇਘ ਰਾਜ ਮਿੱਤਰ






Reviews
There are no reviews yet.