Description
ਪ੍ਰੀਤ ਕੰਵਲ
ਜਦ ਬੋਏ ਹਿਜ਼ਰਾਂ ਦੇ ਬੀਜ਼ ਉੱਗ ਕੇ ਰੁੱਖ ਹੋ ਜਾਂਦੇ ਹਨ ।
ਜਦ ਇਨ੍ਹਾਂ ਮਲਾਲਾਂ ਦੇ ਫ਼ਰਹਤਾਂ ਵੱਲ ਮੁੱਖ ਜੋ ਜਾਂਦੇ ਹਨ।
ਜਦ ਉਦਾਸੀਆਂ ਦੇ ਸੁਨੇਹੇ ਸਰਦਲਾਂ ਆਣ ਢੁੱਕ ਹੋ ਜਾਂਦੇ ਹਨ
ਜਦ ਪਲਾਂ ਦੇ ਦੀਦਾਰ ਉਮਰਾਂ ਦੇ ਲਈ ਭੁੱਖ ਹੋ ਜਾਂਦੇ ਹਨ
ਜਦ ਭਰੇ ਨੈਣਾਂ ਵਾਸਤੇ ਨੀਰ ਨਿਮਾਣੇ ਮੁੱਖ ਹੋ ਜਾਂਦੇ ਹਨ
ਜਦ ਸਿ਼ਆਹ ‘ਚ ਪਾਲੇ ਸੁਪਨੇ ਸੜ ਕੇ ਧੁੱਪ ਹੋ ਜਾਂਦੇ ਹਨ
ਜਦ ਚਾਨਣ ਜਿਹੀ ਜਿੰਦਗੀ ‘ਚ ਹਨੇਰੇ ਘੁੱਪ ਹੋ ਜਾਂਦੇ ਹਨ
ਫਿਰ ਚੁੱਪਾਂ ਬੋਲਦੀਆਂ ਹਨ ਅਤੇ ਸ਼ੋਰ ਚੁੱਪ ਹੋ ਜਾਂਦੇ ਹਨ






Reviews
There are no reviews yet.