Description
ਇੱਕ ਅਰਥਸ਼ਾਸਤਰੀ ਦਾ ਸਫਰਨਾਮਾ
ਲੇਖਕ ਮਾਈਕਲ ਡੀ ਯੇਟਸ
ਅਨੁਵਾਦਕ ਭੁਪਿੰਦਰ ਸਿੰਘ ਬਰਗਾੜੀ
ਜਾਣੇ ਪਛਾਣੇ ਅਰਥ ਸ਼ਾਸਤਰੀ ਅਤੇ ਮੰਥਲੀ ਰਿਵਿਊ ਰਸਾਲੇ ਦੇ ਐਸੋਸੀਏਟ ਸੰਪਾਦਕ । ਉਹਨਾਂ ਦਾ ਜਨਮ ਪੈਨਸਲਵੇਨੀਆ ਦੇ ਨੇੜੇ ਇੱਕ ਛੋਟੇ ਜਿਹੇ ਕਸਬੇ ਵਿੱਚ ਹੋਇਆ , ਜੋ ਕੋਲੇ ਦੀਆਂ ਖਾਨਾਂ ਲਈ ਜਾਣਿਆ ਜਾਂਦਾ ਸੀ। ਉਹ ਗਰੀਬ ਪਰਿਵਾਰ ਵਿੱਚੋਂ ਪੈਦਾ ਹੋਏ ਸੀ ਤੇ ਉਹਨਾਂ ਨੇ ਆਪਣੇ ਗੁਜ਼ਾਰੇ ਲਈ ਮਜ਼ਦੂਰੀ ਵੀ ਕੀਤੀ । ਵੀਅਤਨਾਮ ਯੁੱਧ ਸਮੇਂ ਉਹ ਖੱਬੇ ਪੱਖੀ ਵਿਚਾਰਾਂ ਵੱਲ ਝੁੱਕ ਗਏ ਅਤੇ ਉਹਨਾਂ ਨੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਬਾਰੇ ਲਗਾਤਾਰ ਲਿਖਿਆ । ਅੱਜ ਉਹ ਮਜ਼ਦੂਰਾਂ ਨੂੰ ਜਥੇਬੰਦ ਕਰਨ ਤੇ ਉਹਨਾਂ ਦੀ ਰਾਜਸੀ ਚੇਤਨਾ ਵਧਾਉਣ ਲਈ ਕੰਮ ਕਰਦੇ ਹਨ । ਉਹਨਾਂ ਦੀਆਂ ਪੁਸਤਕਾਂ ‘ਨੇਮਿੰਗ ਦਾ ਸਿਸਟਮ । ਲਾਂਗਰ ਆਵਰ । ਫੀਵਰ ਜਾਬਜ਼। ਇਮਪਲੋਮੈਂਟ ਐਂਡ ਅਨਪਲਾਈਮੈਂਟ ਇਨ ਯੂਐਸਏ । ਵਾਈ ਯੂਨੀਅਨ, ਮੈਟਰ ਦਾ ਗਰੇਟਿਲਟੀ। ਏਬੀਸੀ ਇਕਨੋਮਿਕਸ ਕਰਾਈਸਸ ,
ਅਰਥ ਸ਼ਾਸਤਰੀ ਦੇ ਨਾਲ ਨਾਲ ਉਹ ਰਾਜਨੀਤਿਕ ਕਾਰਕੁਨ ਤੇ ਘੁਮੱਕੜ ਵੀ ਹਨ ਇਸ ਕਿਤਾਬ ਵਿੱਚ ਮਾਈਕਲ ਡੀ ਯੇਟਸ ਨੇ ਅਮਰੀਕਾ ਦੇ ਉਜਾੜ ਇਲਾਕਿਆਂ ਵਿੱਚ ਹਾਈਕਿੰਗ ਕਰਨ ਅਤੇ ਅਨੇਕਾਂ ਸ਼ਹਿਰਾਂ ਵਿੱਚ ਘੁੰਮਣ ਤੋਂ ਬਾਅਦ ਆਪਣੇ ਤਜਰਬਿਆਂ ਨੂੰ ਬਹੁਤ ਹੀ ਜੀਵਨ ਰੂਪ ਵਿੱਚ ਪੇਸ਼ ਕੀਤਾ ਹੈ ਇਕ ਅਰਥ ਸ਼ਾਸਤਰੀ ਅਤੇ ਲੋਕ ਪੱਖੀ ਬੁੱਧੀਜੀਵੀ ਹੋਣ ਦੇ ਨਾਤੇ ਉਹਨਾਂ ਨੇ ਆਪਣੇ ਸਫਰਨਾਮੇ ਵਿੱਚ ਕੁਦਰਤੀ ਸੁੰਦਰਤਾ ਦੇ ਨਾਲ ਨਾਲ ਆਮ ਲੋਕਾਂ ਦੀ ਸੰਘਰਸ਼ਮਈ ਜ਼ਿੰਦਗੀ ਵਾਤਾਵਰਨ ਵਿਨਾਸ਼ ਆਰਥਿਕ ਸੰਕਟ ਦੇ ਦੁਰਭਾਵ ਕੁਦਰਤੀ ਸਾਧਨਾਂ ਦੀ ਨੰਗੀ ਚਿੱਟੀ ਲੁੱਟ ਅਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਸਰੋਕਾਰਾਂ ਨੂੰ ਸਹਿਜ ਤੇ ਦਿਲਚਸਪ ਢੰਗ ਨਾਲ ਪੇਸ਼ ਕੀਤਾ ਹੈ।






Reviews
There are no reviews yet.