Description
Dehli Di Vakeel Kudi / ਦਿੱਲੀ ਦੀ ਵਕੀਲ ਕੁੜੀ
ਡਾਕਟਰ ਗੁਰਨਾਮ ਸਿੰਘ ਤੀਰ
ਕਿਤਾਬ ਦੀ ਮੁੱਖ ਕਹਾਣੀ ਇੱਕ ਅੱਖੀ ਡਿੱਠਾ ਨਾਟਕ ਹੈ। ਵਕੀਲ ਸਾਹਿਬ ਇਸ ਗੱਲ ਤੇ ਖੁਸ਼ ਹਨ ਕਿ ਉਹਨਾਂ ਦੇ ਕਿਸੇ ਦੋਸਤ ਨੇ ਕਿਸੇ ਖੂਬਸੂਰਤ ਲੜਕੀ ਨੂੰ ਵਕਾਲਤ ਦੀ ਟ੍ਰੇਨਿੰਗ ਲੈਣ ਲਈ ਉਹਨਾਂ ਪਾਸ ਭੇਜਿਆ ਹੈ ਅਜਿਹੀ ਟ੍ਰੇਨਿੰਗ ਦਾ ਉਹਨਾਂ ਨੂੰ ਬਹੁਤ ਵਧੀਆ ਵਜੀਫਾ ਮਿਲੇਗਾ ਤੇ ਨਾਲ ਦੀ ਨਾਲ ਲੜਕੀ ਤੋਂ ਆਪਣੇ ਦਫਤਰ ਦਾ ਕੰਮ ਮੁਫਤ ਕਰਵਾਉਣਗੇ ਪਰ ਇਸ ਦੇ ਨਾਲ ਨਾਲ ਦਿੱਲੀ ਦੇ ਵਕੀਲ ਕੁੜੀ ਅੱਜ ਦੀਆਂ ਪੜ੍ਹੀਆਂ ਲਿਖੀਆਂ ਤੇ ਪ੍ਰੋਫੈਸ਼ਨ ਵਿੱਚ ਪੈਣ ਵਾਲੀਆਂ ਕੁੜੀਆਂ ਦੀ ਸੋਚਣੀ ਦੀ ਉਲਝਣ ਵੀ ਪੇਸ਼ ਕਰਦੀ ਹੈ ਉਹ ਆਪਣਾ ਮਾਰਗ ਆਪ ਪੈਦਾ ਕਰਨਾ ਚਾਹੁੰਦੀਆਂ ਹਨ ਅੱਜ ਦੀ ਕੁੜੀ ਕਿਸੇ ਵੀ ਖੇਤਰ ਵਿੱਚ ਮੁੰਡਿਆਂ ਨਾਲੋਂ ਘੱਟ ਨਹੀਂ ਹੈ। ਕਈ ਥਾਈ ਤਾਂ ਲੜਕੀਆਂ ਆਪਣੇ ਹਾਣੀ ਮੁੰਡਿਆਂ ਨਾਲੋਂ ਇਮਤਿਹਾਨਾਂ ਵਿੱਚ ਜਿਆਦਾ ਨੰਬਰ ਲਏ ਜਾਂਦੀਆਂ ਹਨ ਐਲਵੀ ਦੇ ਇਮਤਿਹਾਨ ਵਿੱਚ ਵੀ ਵੇਖਿਆ ਗਿਆ ਕਿ ਜਿੱਥੋਂ ਤੱਕ ਇਮਤਿਹਾਨਾਂ ਦਾ ਸਵਾਲ ਹੈ ਲੜਕੀਆਂ ਮੁੰਡਿਆਂ ਨਾਲੋਂ ਵਧੇਰੇ ਨੰਬਰ ਲੈ ਜਾਂਦੀਆਂ ਹਨ ਇਸੇ ਤਰ੍ਹਾਂ ਜਦੋਂ ਲੜਕਿਆਂ ਤੇ ਲੜਕੀਆਂ ਤੇ ਸਾਂਝੇ ਮੈਚ ਹੁੰਦੇ ਹਨ ਤਦ ਲੜਕੀਆਂ ਵਧੇਰੇ ਫੁਰਤੀ ਵਿਖਾਉਂਦੀਆਂ ਹਨ ਭਾਵੇਂ ਪ੍ਰੈਕਟੀਕਲ ਪ੍ਰੋਫੈਸ਼ਨ ਵਿੱਚ ਉਹ ਕਈ ਵਾਰ ਮੁਕਾਬਲਾ ਨਹੀਂ ਕਰ ਪਾਉਂਦੀਆਂ ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਉਹਨਾਂ ਨੂੰ ਝੂਠ ਬੋਲਣਾ ਨਹੀਂ ਆਉਂਦਾ






Reviews
There are no reviews yet.