Sale!

Mandi Rahim Kha / ਮੰਡੀ ਰਹੀਮ ਖਾਂ

Original price was: ₹250.00.Current price is: ₹240.00.

‘ਹਾੜੵ ਦਾ ਮਹੀਨਾ ਸੀ। ਪਿਉ-ਪੁੱਤ ਆਥਣ ਤੱਕ ਵਾਹੇ ਵਾਹਣ ‘ਤੇ ਸੁਹਾਗੀ ਫੇਰਦੇ ਰਹੇ ਸਨ। ਡਰ ਇਹ ਸੀ ਕਿ ਰਾਤੋ ਰਾਤ ਗਿੱਲ ਦੱਬ ਲਈ ਜਾਵੇ ਨਹੀਂ ਤਾਂ ਅਗਲੇ ਦਿਨ ਤੱਤੀ ਪੱਛੋਂ ਨੇ ਵਾਹਿਆ ਵਾਹਣ ਖੁਸ਼ਕ ਕਰ ਦੇਣਾ ਸੀ। ਤੇਜ ਚਲਦੀ ਹਵਾ ਨੇ ਸਾਰੀ ਗਿੱਲ ਚੱਟ ਜਾਣੀ ਸੀ।’

Description

ਮੰਡੀ ਰਹੀਮ ਖਾਂ,,,,,(ਬਾਰ ਦੀ ਕਹਾਣੀ) – ਨਾਵਲ

ਨਾਵਲਕਾਰ : ਸੁਖਵਿੰਦਰ ਸਿੰਘ ਔਲਖ (ਬਾਲੀਆਂ)
ਸੁਖਵਿੰਦਰ ਸਿੰਘ ਔਲਖ਼ (ਪਿੰਡ-ਬਾਲ਼ੀਆਂ) ਨੇ ਆਪਣਾ ਦੂਜਾ ਨਾਵਲ “ਮੰਡੀ ਰਹੀਮ ਖਾਂ” ਹੱਥ ਫੜ੍ਹ ਕੇ ਪੰਜਾਬੀ ਅਦਬੀ ਖੇਤਰ ਦਾ ਬੂਹਾ ਖੜਕਾਇਆ ਹੈ। ਆਪਣੇ ਜੇਠੇ ਨਾਵਲ “ਨਹਿਰੋਂ ਪਾਰ” ਨਾਲ ਪੰਜਾਬੀ ਸਾਹਿਤ ਦੀਆਂ ਹੱਟੀਆਂ ਭੱਠੀਆਂ ਤੇ ਚਰਚਾ ਛੇੜਨ ਵਾਲੇ ਸੁਖਵਿੰਦਰ ਨੇ ਅਸਲੋਂ ਨਿਵੇਕਲੇ ਵਿਸ਼ੇ ਨੂੰ ਹੱਥ ਪਾ ਕੇ ਸੁਨੱਖਾ ਕਾਰਜ ਕੀਤਾ ਹੈ। ਇਸਤੋਂ ਪਹਿਲਾਂ ਬਾਰ ਦੇ ਇਲਾਕੇ ਦੀ ਜਿੰਦਗੀ ਤੇ ਬਹੁਤ ਘੱਟ ਲਿਖਿਆ ਗਿਆ,,,,ਸੁਖਵਿੰਦਰ ਨੇ ਬਾਰ ਦੇ ਜੀਵਨ ਨੂੰ ਫਿਲਮ ਵਾਂਗ ਅੱਖਾਂ ਸਾਹਮਣੇ ਪੇਸ਼ ਕਰ ਦਿੱਤਾ।
ਅਸਲ ‘ਚ ਕੱਟੂ ਪਿੰਡ ਦੇ ਸਰਕਾਰੀ ਸਕੂਲ ਪੜਾਉਂਦਿਆਂ ਸੁਖਵਿੰਦਰ ਨੇ ਇੱਕ ਦਿਨ ਬੈਠੇ ਬੈਠੇ ਨੇ ਊਈਂ ਆਵਦੀ ਬਦਲੀ ਭਰ ਦਿੱਤੀ ਤੇ ਬਦਲੀ ਬਡਬਰ ਦੀ ਹੋ ਗਈ। ਭਾਵੇਂ ਬਾਅਦ ‘ਚ ਪਛਤਾਇਆ ਪਰ ਇਸੇ ਘਟਨਾ ਦੀ ਕੁੱਖ ‘ਚੋਂ ਨਾਵਲ “ਮੰਡੀ ਰਹੀਮ ਖਾਂ” ਦਾ ਜਨਮ ਹੋਇਆ ਕਿਉਂਕਿ ਬਡਬਰ ਅਤੇ ਆਲ਼ੇ ਦੁਆਲੇ ਪਿੰਡਾਂ ਵਿੱਚ ਵਧੇਰੇ ਲੋਕ ਵੰਡ ਤੋਂ ਬਾਅਦ ਲਹਿੰਦੇ ਪੰਜਾਬ ਤੋਂ ਆ ਕੇ ਵਸੇ ਹਨ,,,,,,ਉਹਨਾਂ ਤੋਂ ਲਹਿੰਦੇ ਪੰਜਾਬ,, ਅੰਗਰੇਜਾਂ ਦੁਆਰਾ ਵਸਾਈਆਂ ਬਾਰਾਂ,,, ਵੰਡ ਦੀ ਵੱਢ-ਟੁੱਕ ਦੀਆਂ ਕਹਾਣੀਆਂ ਸੁਣਦਿਆਂ ਸੁਖਵਿੰਦਰ ਦੇ ਮਨ ‘ਚ ਇਸ ਵਿਸ਼ੇ ਨੂੰ ਨਾਵਲ ਦਾ ਰੂਪ ਦੇਣ ਦਾ ਵਿਚਾਰ ਆਇਆ।
 ਉਸ ਦੀ ਲੇਖਣੀ ਦੀਆਂ ਦੋ ਖੂਬੀਆਂ ਦੂਰੋਂ ਲਿਸ਼ਕ ਮਾਰਦੀਆਂ ਨੇ,,,,, ਪਹਿਲਾ ਉਸਦੀ ਪੇਂਡੂ ਜਨ-ਜੀਵਨ ਬਾਰੇ ਬਰੀਕ ਸਮਝ ਤੇ ਦੂਜਾ ਵਿਸ਼ੇ ਬਾਰੇ ਰੱਜ ਕੇ ਪੜ੍ਹਨਾ ਜਾਨਣਾ ਤੇ ਉਸਨੂੰ ਖੰਘਾਲਣਾ ਤੇ ਵਿਸ਼ੇ ਤੇ ਪਕੜ ਬਣਾਉਣਾ,,,,,ਅੰਗਰੇਜਾਂ ਨੇ ਲਹਿੰਦੇ ਪੰਜਾਬ ‘ਚ ਜੰਗਲਾਂ ਨੂੰ ਸਾਫ ਕਰਕੇ ਵਾਹੀ ਯੋਗ ਬਣਾਉਣ ਲਈ ਚੜ੍ਹਦੇ ਪੰਜਾਬ ਤੋਂ ਕਿਸਾਨਾਂ ਨੂੰ ਉੱਥੇ ਵਸਾਇਆ,,,ਜ਼ਮੀਨਾਂ ਦੇ ਮੁਰੱਬੇ ਦਿੱਤੇ ਨਹਿਰੀ ਪਾਣੀ ਦਿੱਤਾ,,,,,, ਬਕੌਲ ਸੁਖਵਿੰਦਰ “ਜ਼ਮੀਨ ਕਾਹਦੀ ,ਭਾਵੇਂ ਬੰਦਾ ਹਰਾ ਕਰ ਲੋ” ।
ਖੁਦ ਕਿਸਾਨੀ ਪਰਿਵਾਰ ਨਾਲ ਸਬੰਧਤ ਹੋਣ ਕਾਰਨ ਔਲਖ਼ ਪੇਂਡੂ ਕਿਸਾਨੀ ਦੀ ਜਿੰਦਗੀ ਦੀਆਂ ਤੰਗੀਆਂ ਤੁਰਸ਼ੀਆਂ,ਬੋਲ ਬਾਣੀ,,ਕੰਮਾਂ ਧੰਦਿਆਂ ਤੋਂ ਬਾ ਖੂਬੀ ਵਾਕਫ਼ ਹੈ। ਜੰਡ,,ਰੇਰੂ,, ਵਣ,,,,ਮਲੇ,,,ਜੰਗਲੀ ਪੰਨੀ,,, ਆਦਿ ਉਸ ਵੇਲੇ ਦੀ ਬਨਸਪਤੀ ਨੂੰ ਵੀ ਬਾਖ਼ੂਬੀ ਜਾਣਦਾ ਹੈ। ਗਿੱਦੜਾਂ ਦੇ ਹੁਆਂਕਣ ਦੀਆਂ ਅਵਾਜਾਂ, ਪਸ਼ੂਆਂ ਦੀ ਉਗਾਲ਼ੀ,,,ਦੂਰ ਰੇਲ ਦੀ ਲੰਮੀ ਸੀਟੀ,,,,,ਹਲ਼ ਵਾਹੁੰਦੇ ਜੱਟਾਂ ਦੀਆਂ ਕਲੀਆਂ,,,, ਬਿੰਡਿਆਂ ਦੀ ਟਰੈਂਅ-ਟਰੈਂਅ,,,,ਨਹਿਰੀ ਕੋਠੀ ਦਾ ਦ੍ਰਿਸ਼,,,,,, ਵਾਹ ਕਿਆ ਬਾਤਾਂ।
ਔਲਖ ਦੀ ਭੂਗੋਲਿਕ ਬਰੀਕ ਸੂਝ ਦੇਖੋ,,,,,’ਹਾੜੵ ਦਾ ਮਹੀਨਾ ਸੀ। ਪਿਉ-ਪੁੱਤ ਆਥਣ ਤੱਕ ਵਾਹੇ ਵਾਹਣ ‘ਤੇ ਸੁਹਾਗੀ ਫੇਰਦੇ ਰਹੇ ਸਨ। ਡਰ ਇਹ ਸੀ ਕਿ ਰਾਤੋ ਰਾਤ ਗਿੱਲ ਦੱਬ ਲਈ ਜਾਵੇ ਨਹੀਂ ਤਾਂ ਅਗਲੇ ਦਿਨ ਤੱਤੀ ਪੱਛੋਂ ਨੇ ਵਾਹਿਆ ਵਾਹਣ ਖੁਸ਼ਕ ਕਰ ਦੇਣਾ ਸੀ। ਤੇਜ ਚਲਦੀ ਹਵਾ ਨੇ ਸਾਰੀ ਗਿੱਲ ਚੱਟ ਜਾਣੀ ਸੀ।’
ਨਾਵਲ ਜੂਪੇ ਫੌਜੀ ਨੂੰ ਬਾਰ ‘ਚ ਮੁਰੱਬਾ ਮਿਲਣ ਉਸਦੇ ਭਰਾ ਪੂਰਨ ਅਤੇ ਭੂਆ ਦੇ ਪੁੱਤ ਅਰਜਨ ਦੇ ਉਸਨੂੰ ਅਬਾਦ ਕਰਨ ਤੇ ਵੰਡ ਕਾਰਨ ਮੁੜ ਉਜੜਨ ਦੀ ਕਹਾਣੀ ਹੈ,,,, ਨਾਵਲ ਪੜੵਦਿਆਂ ਅੱਖਾਂ ਗਿੱਲੀਆਂ ਹੋਣੀਆਂ ਸੁਭਾਵਿਕ ਨੇ। ਵੰਡ ਵੇਲੇ ਜਿੱਥੇ ਲੀਗੀ ਚੌਧਰੀ ਤੇ ਚੇਤੂ ਵਰਗੇ ਨਫ਼ਰਤ ਦੇ ਵਪਾਰੀ ਨੇ ਉੱਥੇ ਖਾਨ ਬਾਬਾ, ਜੀਵਾ ਤੇ ਰਲੇ ਵਰਗੇ ਮਨੁੱਖਤਾ ਨੂੰ ਜਿਉਂਦੇ ਰੱਖਦੇ ਨੇ। ਨਾਵਲ ਦੇ ਅੰਤਲੇ ਭਾਗਾਂ ਵਿੱਚ ਅਕਾਲੀ ਦਲ ,ਕਾਂਗਰਸ ,ਮੁਸਲਿਮ ਲੀਗ ਤੇ ਯੂਨੀਅਨਿਸਟ ਪਾਰਟੀ ਸਮੇਤ ਅੰਗਰੇਜੀ ਸਾਮਰਾਜ ਦੀਆਂ ਤੇ ਹੋਰ ਰਾਜਸੀ ਗਤੀਵਿਧੀਆਂ ਦਾ ਚਿਤਰਣ ਜਿੱਥੇ ਔਲਖ਼ ਦੀ ਰਾਜਸੀ ਇਤਿਹਾਸਕ ਸੂਝ ਦਾ ਸਬੂਤ ਹੈ ਉੱਥੇ ਨਾਵਲ ਵੀ ਇਸ ਇਤਿਹਾਸਕ ਪੜਾਅ ਨੂੰ ਛੂੰਹਦਾ “ਇਤਿਹਾਸਕ ਨਾਵਲ” ਹੋ ਨਿਬੜਦਾ ਹੈ।
✍ਗਗਨਦੀਪ ਸਿੰਘ ਬੁਗਰਾ

Reviews

There are no reviews yet.

Be the first to review “Mandi Rahim Kha / ਮੰਡੀ ਰਹੀਮ ਖਾਂ”

Your email address will not be published. Required fields are marked *