Description
ਗੜ੍ਹੀ ਸ਼ਰਾਕਤ / Garghi Shrakat
ਅਮਨਪ੍ਰੀਤ ਸਿੰਘ ਮਾਨ
ਗੜ੍ਹੀ ਸ਼ਰਾਕਤ, ਇਸ ਨਾਵਲ ਲਈ ਵੀ ਨਾਵਲਕਾਰ ਅਮਨਪ੍ਰੀਤ ਸਿੰਘ ਮਾਨ ਨੇ ਆਪਣੇ ਪਹਿਲੇ ਨਾਵਲਾਂ ਦੀ ਤਰ੍ਹਾਂ ਹੀ ਜਿੱਥੇ ਇੱਕ ਅਨੋਖਾ ਨਾਮ ਚੁਣਿਆ ਹੈ, ਉੱਥੇ ਇਸ ਨਾਵਲ ਦੀ ਕਹਾਣੀ ਵੀ ਅਨੋਖੀ ਹੀ ਸਿਰਜੀ ਹੈ। ਇਹ ਨਾਵਲ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਵਿੱਚ ਹੁੰਦੀ ਰਾਜਨੀਤੀ ਨੂੰ ਚੰਗੀ ਤਰ੍ਹਾਂ ਖੰਘਾਲਦਾ ਹੈ। ਸੈਕਟਰੀ ਬਲਵੰਤ ਸਿੰਘ ਬੰਤੇ ਦੀ ਖ਼ੁਦਕੁਸ਼ੀ ਜਾਂ ਫਿਰ ਕਤਲ਼…??? ਇਸ ਰਹੱਸ ਨੂੰ ਸਿਰਜਦੀ ਇਹ ਕਹਾਣੀ ਨਾਵਲ ਦੇ ਪੜਾਅ ਡਰ ਪੜਾਅ ਆਪਣੇ ਸਿਖ਼ਰ ਵੱਲ ਵਧਦੀ ਹੈ ਤੇ ਸਿਖ਼ਰ ਤੇ ਪਹੁੰਚ ਕੇ ਜਦੋਂ ਸਾਰਾ ਭੇਤ ਖੁੱਲਣ ਦੇ ਨੇੜੇ ਹੁੰਦਾ ਹੈ ਤਾਂ ਕਹਾਣੀ ਅਜਿਹਾ ਮੋੜ ਲੈਂਦੀ ਹੈ ਕਿ ਪਾਠਕ ਨਾਵਲਕਾਰ ਦੀ ਇਸ ਕਲਾ ਤੇ ਹੈਰਾਨ ਹੁੰਦਾ ਹੈ। ‘ਕਚਕੌਲ’ ਤੇ ‘360 ਡਿਗਰੀ’ ਤੋਂ ਬਾਅਦ ਨਾਵਲਕਾਰ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਕਿ ਸਸਪੈਂਸ ਨੂੰ ਰਚਣ ਵਿੱਚ ਉਸਦੀ ਕਾਬਲੀਅਤ (ਸਮਝ) ਬਾ-ਕਮਾਲ ਹੈ। ਨਾਵਲਕਾਰ ਦਾ ਹਰ ਇੱਕ ਨਾਵਲ ਪੜ੍ਹਨ ਤੋਂ ਬਾਅਦ ਉਸਦੇ ਸਸਪੈਂਸ ਖੋਲ੍ਹਣ ਦੇ ਅਨੋਖੇ ਤਰੀਕੇ ਨਾਲ ਪਾਠਕ ਜਿੱਥੇ ਹੈਰਾਨ ਤੇ ਚਕਿਤ (ਦੰਗ) ਰਹਿ ਜਾਂਦਾ ਹੈ, ਉੱਥੇ ਮੱਲੋਮੱਲੀ ਉਹ ਮੂੰਹੋਂ ਵਾਹ…! ਕਹਿਣ ਵਾਜੋਂ ਵੀ ਨੀ ਰਹਿ ਸਕਦਾ। ਇਹ ਸਭ ਹੀ ਨਾਵਲਕਾਰ ਨੂੰ ਪੰਜਾਬੀ ਸਾਹਿਤ ਦੀ ਇੱਕ ਵਿਲੱਖਣ ਸ੍ਰੇਣੀ ਵਿੱਚ ਖੜ੍ਹਾ ਕਰਦਾ ਹੈ, ਜਿਸਨੂੰ ਅਸੀਂ ਸਸਪੈਂਸ ਦੀ ਭਾਸ਼ਾ ਵਿੱਚ ਅਨੋਖਾ ਨਾਵਲਕਾਰ ਕਹਿ ਸਕਦੇ ਹਾਂ। ਇਸ ਨਾਵਲ ਦੀ ਖ਼ਾਸੀਅਤ ਇਹ ਹੈ ਕਿ ਸਹਿਕਾਰੀ ਸਭਾ ਖ਼ੁਦ ਇੱਕ ਪਾਤਰ ਬਣਕੇ ਆਪਣੀ ਕਹਾਣੀ ਆਪ ਸੁਣਾਉਂਦੀ ਹੈ ਪਰ ਇੱਕ ਮੋੜ ਤੇ ਆਕੇ ਉਸਦਾ ਬੇ-ਦਖ਼ਲਨਾਮਾ ਪਾਠਕ ਨੂੰ ਹੈਰਾਨ ਕਰ ਜਾਂਦਾ ਹੈ। ਸਵਾਲ ਪੈਦਾ ਹੁੰਦਾ ਹੈ ਕਿਉਂ…? ਤਾਂ ਜਵਾਬ ਇਹੋ ਹੈ ਕਿ ਨਾਵਲਕਾਰ ਕਹਾਣੀ ਵਿੱਚ ਹਰ ਵਾਰ ਕੋਈ ਨਾ ਕੋਈ ਨਵੀਂ ਜੁਗਤ ਰਾਹੀਂ ਸਸਪੈਂਸ ਸਿਰਜਦਾ ਹੈ ਤੇ ਉਸ ਲਈ ਨਾਵਲ ਪੜ੍ਹਨਾ ਪਵੇਗਾ। ਨਾਵਲ ਅੰਦਰ ਵਰਤੇ ਗਏ ਕੋਰਟ ਦੇ ਲੀਗਲ ਨੋਟਿਸ ਅਤੇ letters, ਇਸਨੂੰ ਸਿਰਜਣ ਵੇਲੇ ਲੱਗੀ ਮਿਹਨਤ ਖ਼ੁਦ ਬਿਆਨ ਕਰਦੇ ਹਨ।
‘ਗੜ੍ਹੀ ਸ਼ਰਾਕਤ’ ਨਾਵਲ ਉਹਨਾਂ ਸਾਰੇ ਪਾਠਕਾਂ ਲਈ ਇੱਕ ਬਹੁਤ ਹੀ ਸੋਹਣਾ ਤੋਹਫ਼ਾ ਹੈ, ਜਿਹਨਾਂ ਨੂੰ ਸਸਪੈਂਸ ਨਾਵਲ ਪੜ੍ਹਨ ਦਾ ਸੌਂਕ ਹੈ ਜਾਂ ਜਿਹੜੇ ਪਾਠਕ ਪੰਜਾਬੀ ਵਿੱਚ ਕੁਝ ਨਵੇਂ ਵੱਖਰੇ ਵਿਸ਼ੇ ਤੇ ਲਿਖੀਆਂ ਕਿਤਾਬਾਂ ਪੜ੍ਹਨ ਦਾ ਸੌਂਕ ਰੱਖਦੇ ਹਨ।
ਭਵਿੱਖ ਵਿੱਚ ਨਾਵਲਕਾਰ ਅਮਨਪ੍ਰੀਤ ਸਿੰਘ ਮਾਨ ਤੋਂ ਉਮੀਦ ਹੈ ਕਿ ਪਾਠਕ ਨੂੰ ਹੋਰ ਵੀ ਅਨੋਖੇ ਤੇ ਵਧੀਆ ਕਹਾਣੀ ਸਿਰਜਦੇ ਨਾਵਲ ਪੜ੍ਹਨ ਨੂੰ ਮਿਲਣਗੇ ਅਤੇ ਉਹਨਾਂ ਦਾ ਹਰ ਇੱਕ ਨਾਵਲ ਇਸੇ ਤਰ੍ਹਾਂ ਹੀ ਉਹਨਾਂ ਦੇ ਪਿਛਲੇ ਨਾਵਲ ਨਾਲੋਂ ਉਹਨਾਂ ਦਾ ਮਿਆਰ ਉੱਚਾ ਕਰੇਗਾ।
~






Reviews
There are no reviews yet.