Description
ਸੰਪਾਦਕ ਕਵਿਸਰ ਸੁਖਵਿੰਦਰ ਸਿੰਘ ਸੁਤੰਤਰ
ਫੁੱਲ ਨਹੀਂ ਗੁਲਾਬ ਜੈਸਾ, ਹੌਸਲਾ ਸ਼ਰਾਬ ਜੈਸਾ,
ਚਾਨਣ ਮਹਿਤਾਬ ਜੇਸਾ , ਹੁੰਦਾ ਮਨਮੋਹਣਾ ਨਹੀਂ ।
ਹੁਸਨ ਬੰਗਾਲ ਜੈਸਾ , ਰੰਗ ਰੂਪ ਝੰਗ ਸਿਆਲ ਜੈਸਾ ,
ਕੂੜਾ ਮਹੀਵਾਲ ਜੈਸਾ , ਜਣੇਂ-ਖਣੇਂ ਢੋਣਾ ਨਹੀਂ ।
ਸ਼ਹਿਰ ਨਹੀਂ ਭੰਬੋਰ ਜੈਸਾ , ਗਲ ਸੋਹਣਾ ਮੋਰ ਜੈਸਾ ,
ਹਾਰ ਜਾਨੀ ਚੋਰ ਜੈਸਾ , ਕਿਸੇ ਨੇ ਪਰੋਣਾ ਨਹੀਂ ।
ਸੂਰਮਾ ਨੀ ਸ਼ੇਰ ਜਿਹਾ , ਭੰਡਾਰੀ ਨਹੀਂ ਕੁਮੇਰ ਜਿਹਾ
ਤੇ ਭੀਮ ਸਿਉਂ ਦਲੇਰ ਜੈਸਾ , ਦਲੇਰ ਪੈਦਾ ਹੋਣਾ ਨਹੀਂ ।






Reviews
There are no reviews yet.